ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਭਾਰਤੀ ਜਨਤਾ ਪਾਰਟੀ ਰਣਜੀਤ ਐਵਨਿਊ ਅੰਮ੍ਰਿਤਸਰ ਮੰਡਲ ਦੇ ਪ੍ਰਧਾਨ ਮੋਨੂ ਮਹਾਜਨ ਵਲੋਂ ਭਾਜਪਾ ਜਿਲਾ
ਪ੍ਰਧਾਨ ਸੁਰੇਸ਼ ਮਹਾਜਨ ਦੇ ਨਾਲ ਸਲਾਹ ਮਸ਼ਵਰੇ ਉਪਰੰਤ ਆਪਣੀ ਟੀਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਇਸੇ ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਚਲਾਉਣ ਲਈ ਅਤੁਲ ਸ਼ਰਮਾ ਬਾਬੀ ਨੂੰ ਰਣਜੀਤ ਐਵਨਿਊ ਮੰਡਲ ਦਾ ਉਪ-ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਜਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਮੋਨੂ ਮਹਾਜਨ ਦੀ ਪ੍ਰਧਾਨਗੀ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਅਤੁਲ ਸ਼ਰਮਾ ਨੂੰ ਉਪ ਪ੍ਰਧਾਨ ਐਲਾਨ ਕੇ ਸੁਰੇਸ਼ ਮਹਾਜਨ ਨੇ ਨਿਯੁੱਕਤੀ ਪੱਤਰ ਸੌਂਪਿਆ।ਜਿਲਾ ਪ੍ਰਧਾਨ ਸੁਰੇਸ਼ ਮਹਾਜਨ ਅਤੇ ਮੰਡਲ ਪ੍ਰਧਾਨ ਮੋਨੂ ਮਹਾਜਨ ਨੇ ਅਤੁਲ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟਾਈ ਕਿ ਕਿਹਾ ਕਿ ਉਹ ਪਾਰਟੀ ਦਾ ਵਿਸਥਾਰ ਕਰਨ ਅਤੇ ਮੰਡਲ ਦੇ ਕੰਮਾਂ ਅਤੇ ਰਫ਼ਤਾਰ ਦੇਣ ਵਿੱਚ ਭਰਪੂਰ ਸਹਿਯੋਗ ਕਰਨਗੇ।
ਇਸ ਮੌਕੇ ਜਿਲਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਪਿੰਟੂ, ਜਿਲਾ ਉਪ ਪ੍ਰਧਾਨ ਡਾ. ਰਾਮ ਚਾਵਲਾ, ਜਿਲਾ ਸਕੱਤਰ ਰਾਜੀਵ ਸ਼ਰਮਾ ਡਿੰਪੀ, ਜਿਲਾ ਦਫ਼ਤਰ ਸਕੱਤਰ ਸਤਪਾਲ ਡੋਗਰਾ, ਜਿਲਾ ਸਵੱਛ ਭਾਰਤ ਅਭਿਆਨ ਸੰਯੋਜਕ ਤਰੁਣ ਅਰੋੜਾ ਅਤੇ ਅਸ਼ਵਨੀ ਚੋਪੜਾ ਆਦਿ ਮੌਜ਼ੂਦ ਸਨ ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media