Monday, August 24, 2026

ਸਬ-ਡਵੀਜ਼ਨ ਨਵਾਂਸ਼ਹਿਰ ਦੇ 7045 ਬਿਜਲੀ ਖੱਪਤਕਾਰਾਂ ਦੇ ਪਿਛਲੇ ਬਕਾਏ ਹੋਣਗੇ ਮੁਆਫ਼-ਵਿਧਾਇਕ ਅੰਗਦ ਸਿੰਘ

ਸਲੋਹ ਵਿਖੇ 2 ਕਿਲੋਵਾਟ ਤੱਕ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਸਬੰਧੀ ਵਿਸ਼ੇਸ਼ ਸੁਵਿਧਾ ਕੈਂਪ

ਨਵਾਂਸ਼ਹਿਰ, 28 ਅਕਤੂਬਰ (ਪੰਜਾਬ ਪੋਸਟ ਬਿਉਰੋ) – ਸਮਾਜ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਲੋਡ ਵਾਲੇ ਸਾਰੇ ਘਰੇਲੂ ਬਿਜ਼ਲੀ ਖਪਤਕਾਰਾਂ ਦੇ ਪਿਛਲੇ ਸਮੁੱਚੇ ਬਕਾਏ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਸਬ-ਡਵੀਜ਼ਨ ਨਵਾਂਸ਼ਹਿਰ ਵਿਚ 7045 ਲਾਭਪਾਤਰੀਆਂ ਦੇ ਪਿਛਲੇ ਬਕਾਏ ਮੁਆਫ਼ ਹੋਣਗੇ।
                ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਸਲੋਹ ਵਿਖੇ 2 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਦੀ ਬਕਾਇਆ ਰਾਸ਼ੀ ਮੁਆਫ਼ ਕਰਨ ਲਈ ਲਗਾਏ ਗਏ ਵਿਸ਼ੇਸ਼ ਸੁਵਿਧਾ ਕੈਂਪ ਦੌਰਾਨ ਕੀਤਾ।ਪਿੰਡ ਸਲੋਹ ਦੇ 163 ਖਪਤਕਾਰਾਂ 200769 ਅਤੇ ਪਿੰਡ ਪੁਨੂੰਮਜਾਰਾ ਦੇ 60 ਖਪਤਕਾਰਾਂ ਦੇ 47075 ਰੁਪਏ ਦੇ ਪਿਛਲੇ ਸਾਰੇ ਬਕਾਏ ਮੁਆਫ਼ ਕੀਤੇ ਗਏ। ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਜਿਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਸਨ, ਉਨ੍ਹਾਂ ਦੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਜੋ ਇਹ ਗ਼ਰੀਬ ਪੱਖੀ ਫ਼ੈਸਲਾ ਲਿਆ ਸੀ, ਉਸ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਡਿਫਾਲਟਰ ਖਪਤਕਾਰਾਂ ਦੇ ਬਕਾਏ ਦੀ ਅਦਾਇਗੀ ਖ਼ੁਦ ਕੀਤੀ ਜਾ ਰਹੀ ਹੈ।ਪੰਜਾਬ ਭਰ ਵਿਚ ਅਜਿਹੇ ਖਪਤਕਾਰਾਂ ਦਾ 11 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਦੀ ਸਹੂਲਤ ਲਈ ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਰੋਜ਼ਾਨਾ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਲਾਭਪਾਤਰੀਆਂ ਦੇ ਫਾਰਮ ਭਰ ਕੇ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ।ਸਬੰਧਤ ਖੱਪਤਕਾਰ ਆਪਣੇ ਬਿਜਲੀ ਦਫ਼ਤਰਾਂ ਵਿਚ ਜਾ ਕੇ ਵੀ ਇਸ ਸਬੰਧੀ ਫਾਰਮ ਭਰ ਸਕਦੇ ਹਨ।ਉਨ੍ਹਾਂ ਹਲਕੇ ਦੇ ਸਮੂਹ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।ਵਿਧਾਇਕ ਨੇ ਉਨ੍ਹਾਂ ਇਸ ਵੱਡੇ ਫ਼ੈਸਲੇ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ।
                   ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਐਕਸੀਅਨ ਵਿਨੈਦੀਪ ਸਿੰਘ, ਐਸ. ਡੀ. ਓ ਗੁਰਮੇਲ ਸਿੰਘ, ਵਧੀਕ ਐਸ.ਡੀ.ਓ ਚਮਨ ਲਾਲ, ਜੇ.ਈ ਮੋਹਣ ਸਿੰਘ ਤੇ ਗਗਨਦੀਪ ਸਿੰਘ, ਸਰਪੰਚ ਅਵਤਾਰ ਸਿੰਘ, ਬੰਟੀ ਸਰਪੰਚ, ਗੁਰਮੇਲ ਸਿੰਘ, ਨੰਬਰਦਾਰ ਬਿੱਟੂ ਬਜਾਜ, ਨੰਬਰਦਾਰ ਸੁਰਜੀਤ, ਸੋਮਪਾਲ, ਅਮਿਤ ਮਨਚੰਦਾ, ਗੁਰਪ੍ਰੀਤ ਲਾਲੀ, ਸੰਦੀਪ ਕੁਮਾਰ, ਰਾਜਾ, ਦੀਪੀ, ਹਰੀਸ਼ ਕੁਮਾਰ ਆਦਿ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …