Wednesday, October 28, 2026

ਲੋਕਾਂ ਦੀ ਸੁਰੱਖਿਆ ਕਰਨ ਵਿੱਚ ਹੋਈ ਨਾਕਾਮ ਪੰਜਾਬ ਸਰਕਾਰ – ਪਰਮਿੰਦਰ ਸਿੰਘ ਢੀਂਡਸਾ

ਸੰਗਰੂਰ, 30 ਅਕਤੂਬਰ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ਼ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਸਿੱਧ ਹੋਈ ਹੈ ।ਸਰਕਾਰ ਦੇ ਜਿੰਮੇਵਾਰੀਆਂ ਤੋਂ ਭੱਜਣ ਕਰਕੇ ਪੰਜਾਬ ਜੰਗਲ ਰਾਜ ਵੱਲ ਵਧ ਰਿਹਾ ਹੈ।ਨਸ਼ਿਆਂ ਤੇ ਲੁੱਟ ਖੋਹ ਦੀਆਂ ਬੇਹੱਦ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ।ਪਰ ਚੰਨੀ ਸਰਕਾਰ ਘੂਕ ਸੁੱਤੀ ਪਈ ਹੈ।
                     ਇਥੇ ਜਾਰੀ ਇੱਕ ਬਿਆਨ ਰਾਹੀਂ ਢੀਂਡਸਾ ਨੇ ਕਿਹਾ ਕਿ ਦਿਨ ਦਿਹਾੜੇ ਬੀਬੀਆਂ ਦੇ ਕੰਨਾਂ ਵਿੱਚ ਪਾਇਆ ਸੋਨਾ ਵੀ ਝਪਟਮਾਰ ਥਾਂ ਥਾਂ ਲੁੱਟ ਰਹੇ ਹਨ।ਕੋਈ ਵੀ ਔਰਤ ਸੋਨੇ ਦਾ ਨਿੱਕਾ ਜਿਹਾ ਗਹਿਣਾ ਪਾ ਕੇ ਘਰੋਂ ਬਾਹਰ ਨਹੀਂ ਨਿਕਲ ਸਕਦੀ ਤੇ ਇਸੇ ਤਰਾਂ ਵਾਹਨ ਚੋਰੀ ਹੋ ਰਹੇ ਹਨ।ਲੁਟੇਰੇ ਖੁਲੇਆਮ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਦੌੜ ਜਾਂਦੇ ਹਨ।ਦੁੱਖ ਦੀ ਗੱਲ ਹੈ ਕਿ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਦੀ ਰਿਪੋਰਟ ਥਾਣਿਆਂ ‘ਚ ਦਰਜ਼ ਨਹੀਂ ਕੀਤੀ ਜਾਂਦੀ।ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਆ ਅਮਨ ਚੈਨ ਤੇ ਇਨਸਾਫ਼ ਦੇਣ ਤੋਂ ਭੱਜ ਰਹੀ ਹੈ।ਇਉਂ ਜਾਪ ਰਿਹਾ ਹੈ ਕਿ ਇਨਸਾਫ਼ ਲਈ ਰੱਬ ਹੀ ਰਾਖਾ ਹੈ।ਢੀਂਡਸਾ ਨੇ ਕਿਹਾ ਕਿ ਬਹੁਤ ਥਾਣਿਆਂ ਅੰਦਰ ਰੋਜ਼ ਦਿਹਾੜੇ ਲੁੱਟ ਖਸੁੱਟ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ।ਇਸ ਕਰਕੇ ਲੋਕ ਸਹਿਮ ਦੇ ਸਾਏ ਹੇਠ ਜੀਅ ਰਹੇ ਹਨ।ਉਹਨਾਂ ਪੰਜਾਬ ਸਰਕਾਰ ਤੇ ਪ੍ਰਸਾਸ਼ਨਨ ਤੋਂ ਮੰਗ ਕੀਤੀ ਕਿ ਲੁੱਟ ਖਸੁੱਟ ਦੀਆਂ ਦੀਆਂ ਵਾਰਦਾਤਾਂ ਨੂੰ ਤੁਰੰਤ ਰੋਕਣ ਲਈ ਕਾਰਵਾਈ ਕੀਤੀ ਜਾਵੇ ਤੇ ਖੁਲੇਆਮ ਘੁੰਮ ਰਹੇ ਮਾੜੇ ਅਨਸਰਾਂ ਵਿਰੁੱਧ ਸਖਤੀ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …