ਸੰਗਰੂਰ, 3 ਨਵੰਬਰ (ਜਗਸੀਰ ਲੌਂਗੋਵਾਲ) – ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ
ਚੰਨੀ ਦੁਆਰਾ ਪੰਜਾਬ ਵਿੱਚ ਵਧਦੇ ਬਿਜਲੀ ਖਦਸ਼ੇ ਅਤੇ ਸੂਬੇ ਦੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ, ਪੰਜਾਬ ਵਿੱਚ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇ ਕੀਤੇ ਐਲਾਨ ਦੀ ਸਰਾਹਣਾ ਕਰਦੇ ਹੋਏ ਕਿਹਾ ਕਾਂਗਰਸ ਨੇ ਹਮੇਸ਼ਾਂ ਆਪਣੇ ਲੋਕਾਂ ਦੀ ਸਹੂਲਤ ਅਤੇ ਜਰੂਰਤ ਦਾ ਖਿਆਲ ਬਾਖੂਬੀ ਰੱਖਿਆ ਹੈ।ਉਨਾਂ ਵਲੋਂ ਐਲਾਨੇ ਬਿਜਲੀ ਦੇ ਘੱਟ ਰੇਟ ਦਾ ਫੈਸਲਾ ਸੂਬੇ ਦੇ ਲੋਕਾਂ ਲਈ ਰਾਹਤ ਭਰਿਆ ਅਤੇ ਦੀਵਾਲੀ ਦਾ ਵੱਡਾ ਤੋਹਫ਼ਾ ਹੈ। ਮੈਡਮ ਬਾਜਵਾ ਨੇ ਕਿਹਾ ਕਿ ਇਸ ਫੈਸਲੇ ਨਾਲ ਕਿੰਨੇ ਹੀ ਗਰੀਬ ਪਰਿਵਾਰਾਂ ਨੂੰ ਆਰਥਿਕ ਪੱਖੋਂ ਸਹਾਰਾ ਮਿਲੇਗਾ।ਇਸ ਦੇ ਨਾਲ ਹੀ ਸੂਬੇ ਦੇ ਮੁਲਾਜ਼ਮਾਂ ਦੇ ਡੀ.ਏ `ਚ 11 ਫ਼ੀਸਦੀ ਦਾ ਵਾਧਾ ਵੀ ਸਹੀ ਫੈਸਲਾ ਹੈ।
ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਕੋਮਲ ਕਾਂਸਲ ਵਾਇਸ ਪ੍ਰਧਾਨ ਨਗਰ ਕੌਂਸਲ ਸੁਨਾਮ, ਘਣਸ਼ਾਮ ਕਾਂਸਲ ਪ੍ਰਧਾਨ ਇੰਡਸਟਰੀ ਚੈਂਬਰ ਸੰਗਰੂਰ, ਮੁਨੀਸ਼ ਸੋਨੀ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਸੰਜੇ ਗੋਇਲ ਸ਼ਹਿਰੀ ਬਲਾਕ ਪ੍ਰਧਾਨ, ਜਗਪਾਲ ਸ਼ਾਹਪੁਰ ਦਿਹਾਤੀ ਬਲਾਕ ਪ੍ਰਧਾਨ ਸੁਨਾਮ, ਅਵਤਾਰ ਸਿੰਘ ਤਾਰੀ ਪ੍ਰਧਾਨ ਚੀਮਾਂ, ਰੀਤੂ ਗੋਇਲ ਪਤਨੀ ਵਿਜੇ ਗੋਇਲ ਪ੍ਰਧਾਨ ਨਗਰ ਕੌਂਸਲ ਲੋਂਗੋਵਾਲ, ਸੂਬੇਦਾਰ ਮੇਲਾ ਸਿੰਘ ਸਾਬਕਾ ਨਗਰ ਕੌਂਸਲਰ ਪ੍ਰਧਾਨ ਲੋਂਗੋਵਾਲ, ਡਾ. ਮਲਕੀਤ ਸਿੰਘ ਸ਼ਹਿਰੀ ਕਾਂਗਰਸੀ ਪ੍ਰਧਾਨ, ਗੋਬਿੰਦਰ ਖੰਗੂੜਾ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ, ਨਵਦੀਪ ਤੋਗਾਵਾਲ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ, ਹਿੰਮਤ ਬਾਜਵਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਅਸ਼ੋਕ ਬਬਲੀ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਚੀਮਾਂ, ਕਮਲਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਕਿੰਦਾ ਚੇਅਰਮੈਨ ਬਲਾਕ ਸੰਮਤੀ ਸੰਗਰੂਰ, ਮੇਵਾ ਸਿੰਘ ਚੇਅਰਮੈਨ ਬਲਾਕ ਸੰਮਤੀ ਸੁਨਾਮ, ਕਿਰਨਜੀਤ ਸਰਪੰਚ ਚੱਠੇ ਸੇਖਵਾਂ ਅਤੇ ਸ਼ਹਿਰ ਸੁਨਾਮ, ਲੌੱਗੋਵਾਲ ਅਤੇ ਚੀਮਾਂ ਦੇ ਸਾਰੇ ਕੌਸਲਰ, ਹਲਕੇ ਸੁਨਾਮ ਦੇ ਪਿੰਡਾਂ ਦੇ ਸਾਰੇ ਸਮੂਹ ਸਰਪੰਚ ਸਹਿਬਾਨ ਅਤੇ ਯੂਥ ਕਾਂਗਰਸ ਦੇ ਮੈਬਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media