Saturday, September 19, 2026

ਜਿਲ੍ਹਾ ਸਾਂਝ ਕੇਂਦਰ ਵਲੋ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ

ਝੁੱਗੀਆਂ/ਝੌਂਪੜੀਆਂ ਵਿੱਚ ਗਰੀਬ ਬੱਚਿਆਂ ਨੂੰ ਬਿਸਕੁੱਟ ਵਗੈਰਾ ਵੰਡੇ ਗਏ
ਨਵਾਂਸ਼ਹਿਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ ਸਥਾਨਿਕ ਕਮ ਡੀ.ਸੀ.ਪੀ.ਓ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਾਂਝ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਇੰਚਾਰਜ ਕੁਲਦੀਪ ਰਾਜ ਅਤੇ ਨੀਲਮ ਕੁਮਾਰੀ ਇੰਚਾਰਜ਼ ਵੁਮੈਨ ਹੈਲਪ ਡੈਸਕ ਸ਼ਹੀਦ ਭਗਤ ਸਿੰਘ ਨਗਰ ਵਲੋ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਹਾਜ਼ਰ ਲੇਬਰ ਅਤੇ ਹੋਰ ਪਬਲਿਕ ਨੂੰ ਆਪਣੇ ਮਸਲੇ ਸਥਾਈ ਲੋਕ ਅਦਾਲਤਾਂ ਰਾਹੀ ਨਿਪਟਾਉਣ ਬਾਰੇ ਵੀ ਸਲਾਹ ਦਿੱਤੀ ਗਈ।ਉਨਾਂ ਕਿਹਾ ਕਿ ਇਹਨਾਂ ਲੋਕ ਅਦਾਲਤਾਂ ਵਿੱਚ ਸਥਾਈ ਤੇ ਸਸਤਾ ਨਿਆ ਮਿਲਦਾ ਹੈ।ਅਜਿਹੇ ਫੈਸਲਿਆਂ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੋਣ ਤੋ ਇਲਾਵਾ ਇਹਨਾਂ ਫੈਸਲਿਆਂ ਖਿਲਾਫ ਕੋਈ ਅਪੀਲ ਵੀ ਨਹੀ ਹੁੰਦੀ।ਅਜਿਹੀਆਂ ਲੋਕ ਅਦਾਲਤਾਂ ਵਿੱਚ ਫੈਸਲੇ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਕਰਵਾਏ ਜਾਂਦੇ ਹਨ।ਲੋਕ ਅਦਾਲਤ ਵਿੱਚ ਫੈਸਲਾ ਹੋਣ ਤੇ ਕੇਸ ਵਿੱਚ ਲੱਗੀ ਸਾਰੀ ਫੀਸ ਵਾਪਸ ਹੋ ਜਾਂਦੀ ਹੈ।ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਤੇ ਮਦਦ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 1968 ਤੇ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰਬਰ 01823-223511 ‘ਤੇ ਰਾਬਤਾ ਕੀਤਾ ਜਾ ਸਕਦਾ ਹੈ।ਜਿਲ੍ਹਾ ਸਾਂਝ ਕੇਂਦਰ ਸ਼ਹੀਦ ਭਗਤ ਸਿੰਘ ਨਗਰ ਦੇ ਇੰਚਾਰਜ਼ ਕੁਲਦੀਪ ਰਾਜ ਅਤੇ ਨੀਲਮ ਦੇਵੀ ਇੰਚਾਰਜ਼ ਵੁਮੈਨ ਹੈਲਪ ਡੈਸਕ ਸ਼ਹੀਦ ਭਗਤ ਸਿੰਘ ਨਗਰ ਵਲੋ ਝੁਗੀਆਂ/ਝੌਂਪੜੀਆਂ ਸਲੱਮ ਏਰੀਆ ਵਿੱਚ ਗਰੀਬ ਬੱਚਿਆਂ ਨੂੰ ਬਿਸਕੁੱਟ ਵੀ ਵੰਡੇ ਗਏ ਅਤੇ ਝੁੰਗੀਆਂ/ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਬਾਰੇ ਵੀ ਦੱਸਿਆ ਗਿਆ।ਇਸ ਮੋਕੇ ਏ.ਐਸ.ਆਈ ਵਿਨੋਦ ਕੁਮਾਰ, ਹੋਲਦਾਰ ਬਲਜੀਤ ਸਿੰਘ ਜਿਲ੍ਹਾ ਸਾਂਝ ਕੇਂਦਰ ਆਦਿ ਹਾਜ਼ਰ ਸਨ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …