ਗੁਰਦੀਪ ਸਿੰਘ ਨੇ ਹਾਸਲ ਕੀਤਾ ਸਭ ਤੋਂ ਵੱਧ 38146 ਰੁਪੈ ਮੁਨਾਫਾ
ਸਮਰਾਲਾ, 6 ਨਵੰਬਰ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਕੁੱਲੇਵਾਲ ਵਿਖੇ ਦੀ ਕੁੱਲੇਵਾਲ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਆਪਣਾ ਸਲਾਨਾ
ਬੋਨਸ ਵੰਡ ਸਮਾਰੋਹ ਸਭਾ ਦੇ ਦਫਤਰ ਵਿਖੇ ਕਰਵਾਇਆ ਗਿਆ।ਇਸ ਮੁਨਾਫਾ ਵੰਡ ਸਮਾਰੋਹ ਵਿੱਚ ਤੇਜਿੰਦਰ ਸਿੰਘ ਢਿੱਲੋਂ ਡਾਇਰੈਕਟਰ ਮਿਲਕ ਪਲਾਂਟ ਲੁਧਿਆਣਾ, ਸਤਪਾਲ ਏਰੀਆ ਅਫਸਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਭਾ ਸਕੱਤਰ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਾਲ 2017- 2018 ਤੱਕ ਦਾ ਸ਼ੁੱਧ ਮੁਨਾਫਾ ਅਤੇ ਸਾਲ 2018-19 ਤੱਕ ਦਾ ਸ਼ੁਧ ਮੁਨਾਫਾ 4,52,000 ਰੁਪਏ ਬੋਨਸ ਪ੍ਰਾਪਤ ਕਰਤਾ 105 ਦੁੱਧ ਉਤਪਾਦਕਾਂ ਵਿਚਕਾਰ ਵੰਡਿਆ ਗਿਆ।
ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਗੁਰਦੀਪ ਸਿੰਘ ਐਮ.ਪੀ.ਏ ਨੇ ਪੜ੍ਹੀ।ਡਾਇਰੈਕਟਰ ਤੇਜਿੰਦਰ ਸਿੰਘ ਢਿੱਲੋਂ ਨੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਵੇਰਕਾ ਦੇ ਦੁੱਧ ਪ੍ਰੋਡਕਟਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।ਦੁੱਧ ਉਤਪਾਦਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਸ਼ੂਆਂ ਦਾ ਦੁੱਧ ਸਹਿਕਾਰੀ ਸਭਾਵਾਂ ਦੀਆਂ ਡੇਅਰੀਆਂ ਵਿੱਚ ਹੀ ਪਾਉਣ, ਕਿਉਂਕਿ ਪ੍ਰਾਈਵੇਟ ਦੁੱਧ ਖਰੀਦਣ ਵਾਲੇ ਨਾ ਹੀ ਸਹੀ ਲਾਹੇਵੰਦਾ ਰੇਟ ਦਿੰਦੇ ਹਨ ਅਤੇ ਇਸ ਤੋਂ ਇਲਾਵਾ ਦੁੱਧ ਉਤਪਾਦਕਾਂ ਦੀਆਂ ਪੇਮੈਂਟਾਂ ਵੀ ਸਹੀ ਤਰੀਕੇ ਨਾਲ ਨਹੀਂ ਦਿੰਦੇ।ਜਦੋਂਕਿ ਵੇਰਕਾ ਵਾਲੇ ਦਸਵੇਂ ਦਿਨ ਪੂਰੇ ਟਾਇਮ ਤੇ ਪੇਮੈਂਟ ਜਾਰੀ ਕਰ ਦਿੰਦਾ ਹੈ, ਮਿਲਕ ਪਲਾਂਟ ਵਲੋਂ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਉਪਰੰਤ ਡਾਇਰੈਕਟਰ ਤੇਜਿੰਦਰ ਸਿੰਘ ਢਿੱਲੋਂ ਦਾ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਮੁੱਖ ਤੌਰ ‘ਤੇ ਗੁਰਦੀਪ ਸਿੰਘ ਨੇ 38146 ਰੁਪਏ, ਹਰਜੀਤ ਸਿੰਘ ਨੇ 36227, ਦਰਸ਼ਨ ਸਿੰਘ 25244 ਰੁਪਏ, ਕੁਲਦੀਪ ਸਿੰਘ ਨੇ 20798 ਰੁਪਏ, ਬਲਵਿੰਦਰ ਸਿੰਘ ਨੇ 16058 ਰੁਪਏ ਦਾ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ।ਅਖੀਰ ਵਿੱਚ ਸਭਾ ਦੇ ਪ੍ਰਧਾਨ ਜਗਤਾਰ ਸੰਘ ਵੱਲੋਂ ਆਏ ਮਹਿਮਾਨਾਂ, ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਨਵਪ੍ਰੀਤ ਸਿੰਘ ਨੇ ਕੀਤਾੀ।
ਇਸ ਮੌਕੇ ਸਤਪਾਲ ਏਰੀਆ ਅਫਸਰ, ਗੁਰਦੀਪ ਸਿੰਘ ਐਮ.ਪੀ.ਏ, ਨਵਪ੍ਰੀਤ ਸਿੰਘ ਐਮ.ਪੀ.ਏ, ਨਵਨੀਤ ਸਿੰਘ ਮੱਲ੍ਹੀ ਐਮ.ਪੀ.ਏ, ਜਗਤਾਰ ਸਿੰਘ ਪ੍ਰਧਾਨ (ਮੌਜ਼ੂਦਾ ਸਰਪੰਚ), ਚਰਨਜੀਤ ਸਿੰਘ ਮੀਤ ਪ੍ਰਧਾਨ, ਵਰਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਸਾਰੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ।ਇਸ ਤੋਂ ਇਲਾਵਾ ਦੁੱਧ ਉਤਪਾਦਕ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ।
Punjab Post Daily Online Newspaper & Print Media