ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਹੇਠ ਤਿੰਨ ਪੁਲੀਸ ਅਧਿਕਾਰੀਆਂ ਨੇ ਆਪਣੇ ਅਹੁੱਦਿਆਂ ਦਾ ਚਾਰਜ਼ ਸੰਭਾਲਿਆ
ਹੈ।ਪੁਲੀਸ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਗੋਰਵ ਤੂਰਾ ਆਈ.ਪੀ.ਐਸ ਨੇ ਜੁਆਇੰਟ ਕਮਿਸ਼ਨਰ ਪੁਲਿਸ ਸਥਾਨਕ (ਹੈਡਕੁਆਟਰ) ਅੰਮ੍ਰਿਤਸਰ ਦਾ ਚਾਰਜ਼ ਸੰਭਾਲ ਲਿਆ ਹੈ।ਉਹ ਇਸ ਤੋਂ ਪਹਿਲਾਂ ਐਸ.ਪੀ.(ਡੀ) ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਕਈ ਅਹਿਮ ਅਹੁੱਦਿਆਂ ‘ਤੇ ਸੇਵਾ ਨਿਭਾਅ ਚੁੱਕੇ ਹਨ।
ਰਛਪਾਲ ਸਿੰਘ ਪੀ.ਪੀ.ਐਸ ਡੀ.ਸੀ.ਪੀ ਡਿਟੈਕਟਿਵ ਦਾ ਚਾਰਜ਼ ਸੰਭਾਲਿਆ।ਇਸ ਤੋਂ ਪਹਿਲਾਂ ਉਹ ਏ.ਆਈ.ਜੀ ਐਸ.ਟੀ.ਐਫ ਅੰਮ੍ਰਿਤਸਰ ਤੋਂ ਇਲਾਵਾ ਕਈ ਹੋਰ ਅਹਿਮ ਅਹੁੱਦਿਆਂ ‘ਤੇ ਸੇਵਾ ਕਰ ਚੁੱਕੇ ਹਨ।
ਨਵਜੋਤ ਸਿੰਘ ਪੀ.ਪੀ.ਐਸ ਨੇ ਏ.ਡੀ.ਸੀ.ਪੀ ਪੀ.ਬੀ.ਆਈ ਦਾ ਚਾਰਜ਼ ਸੰਭਾਲ ਲਿਆ ਹੈ।ਇਸ ਤੋ ਪਹਿਲਾਂ ਉਹਨਾਂ ਨੇ ਐਸ.ਪੀ ਸਥਾਨਕ ਗੁਰਦਾਸਪੁਰ ਤੋਂ ਇਲਾਵਾ ਕਈ ਅਹਿਮ ਅਹੁੱਦਿਆਂ ‘ਤੇ ਸੇਵਾ ਕੀਤੀ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media