Sunday, April 26, 2026

ਮਿਰਜ਼ਾਪੁਰ ਬਲਾਕ ਧਾਰ-2 ਦੇ ਤਿੰਨ ਵਿਦਿਆਰਥੀਆਂ ਨੇ ਪਾਸ ਕੀਤੀ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ

ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਨਵੋਦਿਆ ਵਿਦਿਆਲਾ ਲਈ ਪਿਛਲੇ ਦਿਨੀਂ ਹੋਈ ਪ੍ਰਵੇਸ਼ ਪ੍ਰੀਖਿਆ ਵਿੱਚ ਇਸ ਵਾਰ ਸਰਕਾਰੀ ਪ੍ਰ੍ਰਾਇਮਰੀ ਸਕੂਲ ਮਿਰਜਾਪੁਰ ਬਲਾਕ ਧਾਰ-2 ਦੇ 3 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ।
                ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਹੈਡ ਟੀਚਰ ਰੋਸਨ ਪਠਾਨੀਆ, ਜਮਾਤ ਇੰਚਾਰਜ਼ ਰਾਜੇਸ ਕੁਮਾਰ ਅਤੇ ਮਮਤਾ ਨੇ ਦੱਸਿਆ ਕਿ ਹਰ ਸਾਲ ਨਵੋਦਿਆ ਵਿਦਿਆਲਾ ਵਿੱਚ ਦਾਖਲਾ ਲੈਣ ਲਈ ਇੱਕ ਪ੍ਰਵੇਸ਼ ਪ੍ਰੀਖਿਆ ਹੁੰਦੀ ਹੈ।ਜਿਸ ਵਿੱਚ ਇਸ ਵਾਰ ਸਰਕਾਰੀ ਪ੍ਰਾਇਮਰੀ ਸਕੂਲ ਮਿਰਜਾਪੁਰ ਦੇ ਸੁਮਿਤ ਕਦਹਾਨ, ਪ੍ਰੀਤ ਨਮੋਤਰਾ ਅਤੇ ਮੰਨਤ ਨੇ ਇਹ ਪ੍ਰਵੇਸ ਪ੍ਰੀਖਿਆ ਪਾਸ ਕੀਤੀ ਹੈ।
               ਵਿਦਿਆਰਥੀਆਂ ਦੀ ਇਸ ਸਫਲਤਾ ਤੇ ਜਿਲਾ ਸਿੱਖਿਆ ਅਫਸਰ (ਐ,ਸਿ.) ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਰਮੇਸ ਲਾਲ ਠਾਕੁਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਕੇਸ ਠਾਕੁਰ ਅਤੇ ਸਮੂਹ ਸਕੂਲ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਸਫਲਤਾ ਵਿੱਚ ਅੱਗੇ ਵਧਦੇ ਹੋਏ ਹੋਰ ਮਿਹਨਤ ਕਰਨ ਲਈ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਿਤ ਕੀਤਾ।
                 ਇਸ ਦੌਰਾਨ ਪਿੰਡ ਦੀ ਪੰਚਾਇਤ ਵਲੋਂ ਖੁਸ਼ੀ ਜਾਹਿਰ ਕਰਦੇ ਹੋਏ ਸਰਪੰਚ ਸਿਆ ਦੇਵੀ, ਐਸ.ਐਮ.ਸੀ ਚੇਅਰਮੈਨ ਪ੍ਰੇਮ ਸਿੰਘ ਅਤੇ ਐਸ.ਐਮ.ਸੀ ਮੈਂਬਰਾਂ ਸਰੋਜ ਬਾਲਾ, ਕਾਂਤਾਂ ਦੇਵੀ, ਸੀਮਾ, ਅਨਿਲ ਕੁਮਾਰ, ਮਮਤਾ ਦੇਵੀ ਅਤੇ ਵੀਨਾ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਸਨਮਾਨਿਤ ਵੀ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਨਾ ਸਿਰਫ ਆਪਣੇ ਮਾਪਿਆਂ ਅਤੇ ਸਕੂਲ ਬਲਕਿ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …