Saturday, March 7, 2026

ਕਪੂਰਥਲਾ ਪੁਲਿਸ ਨੇ ਸੁਲਝਾਇਆ ਕਪੂਰ ਪੈਟਰੋਲ ਪੰਪ ਲੁੱਟ ਦਾ ਮਾਮਲਾ

ਸੀ.ਆਈ.ਏ ਸਟਾਫ ਫਗਵਾੜਾ ਨੇ ਇੱਕ ਹੋਰ ਗੈਂਗ ਦਾ ਕੀਤਾ ਪਰਦਾਫਾਸ਼

ਕਪੂਰਥਲਾ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਤਫਤੀਸ਼ ਸਦਕਾ ਕਪੂਰ ਪੈਟਰੋਲ ਪੰਪ ਫਗਵਾੜਾ ਵਿਖੇ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵਮ ਉਰਫ਼ ਕਾਕਾ ਵਾਸੀ ਡੱਡਲ ਮੁਹੱਲਾ ਫਗਵਾੜਾ, ਜੁਗੇਸ਼ ਕਾਲੜਾ ਵਾਸੀ ਖਲਵਾੜਾ ਗੇਟ ਅਤੇ ਅੰਸ਼ੂ ਸ਼ਰਮਾ ਵਾਸੀ ਪਿੰਡ ਦੁਸਾਂਝ ਕਲਾਂ ਵਜੋਂ ਹੋਈ ਹੈ।ਸੀਨੀਅਰ ਕਪਤਾਨ ਪੁਲੀਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਫਗਵਾੜਾ ਦੇ ਐਸ.ਪੀ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਫਗਵਾੜਾ ਸੀ.ਆਈ.ਏ ਸਟਾਫ ਫਗਵਾੜਾ ਦੇ ਇੰਚਾਰਜ਼ ਸਿਕੰਦਰ ਸਿੰਘ ਵਿਰਕ ਨੇ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਸੈਲ ਕਪੂਰਥਲਾ ਦੇ ਨਾਲ ਇਲਾਕੇ ਵਿੱਚ ਦੁਸਾਂਝਨ ਪੁਲੀ ਅਰਬਨ ਅਸਟੇਟ ਨੇੜੇ ਚੈਕਿੰਗ ਪੁਆਇੰਟ `ਤੇ ਇਕ ਮੋਟਰਸਾਈਕਲ ਨੰਬਰ (ਪੀ.ਬੀ-36-ਜੇ-2073) ਜਿਸ ਨੂੰ ਸ਼ਿਵਮ ਆਪਣੇ ਸਾਥੀਆਂ ਜੁਗੇਸ਼ ਅਤੇ ਅੰਸ਼ੂ ਸਮੇਤ ਚਲਾ ਰਿਹਾ ਸੀ।ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ, ਜਿਸ `ਤੇ ਉਨ੍ਹਾਂ ਦੇ ਕਬਜ਼ `ਚੋਂ ਇਕ ਪਿਸਤੌਲ 315 ਬੋਰ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ।
ਐਸ.ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਪੈਟਰੋਲ ਪੰਪ, ਫਗਵਾੜਾ ਵਿਖੇ ਇੱਕ ਕਰਮਚਾਰੀ ਤੋਂ 30,000 ਰੁਪਏ ਖੋਹ ਲਏ ਸੀ।ਚਾਚੋਕੀ ਵਾਸੀ ਸੁਰਜੀਤ ਲਾਲ ਦੇ ਬਿਆਨਾਂ `ਤੇ ਥਾਣਾ ਸਿਟੀ ਫਗਵਾੜਾ ਵਿਖੇ ਧਾਰਾ 379-ਬੀ ਆਈ.ਪੀ.ਸੀ. 25,27,49-59 ਏ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਉਕਤ ਮੁਲਜ਼ਮਾਂ ਨੇ ਐਨ.ਆਰ.ਆਈ ਕਲੋਨੀ ਫਗਵਾੜਾ ਵਾਸੀ ਸੰਦੀਪ ਕੁਮਾਰ ਕੋਲੋਂ ਦੇਸੀ ਪਿਸਤੌਲ 315 ਬੋਰ ਅਤੇ ਦੋ ਕਾਰਤੂਸ ਖਰੀਦੇ ਸਨ।ਇਨ੍ਹਾਂ ਤਿੰਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਲੁੱਟੀ ਹੋਈ ਰਕਮ ਦੀ ਬਰਾਬਰ ਵੰਡ ਕਰਕੇ ਦੀਵਾਲੀ ਦੇ ਤਿਉਹਾਰ `ਤੇ ਖਰਚ ਕੀਤੀ।
                   ਐਸ.ਐਸ.ਪੀ ਨੇ ਕਿਹਾ ਕਿ ਪੁਲੀਸ ਟੀਮ ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰੇਗੀ ਅਤੇ ਹੋਰ ਪੁੱਛਗਿਛ ਲਈ ਉਨ੍ਹਾਂ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …