ਪਠਾਨਕੋਟ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਫੈਸਲਾ ਲੈੰਦੇ ਹੋਏ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦਫਤਰ ਨਗਰ ਨਿਗਮ ਨੂੰ ਅਦਾ ਕਰਨ ਦਾ ਸੁਨਿਹਰੀ ਮੋਕਾ ਦਿੱਤਾ ਹੈ।
ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2013 ਤੋਂ ਨਗਰ ਨਿਗਮ ਪਠਾਨਕੋਟ ਦੀ ਹਦੂਦ ਅੰਦਰ ਸ਼ਾਮਲ ਹਰੇਕ ਤਰ੍ਹਾਂ ਦੀਆਂ ਪ੍ਰਾਪਰਟੀਆਂ (ਰਿਹਾਇਸ਼ੀ, ਗੈਰ-ਰਿਹਾਇਸ਼ੀ, ਇੰਡਸਟਰੀਅਲ, ਸ਼ਾਪਿੰਗ ਕੰਪਲੈਕਸ, ਫਲੈਟਸ ਆਦਿ) ‘ਤੇ ਸੈਲਫ ਅਸੈਸਮੈਂਟ ਅਧਾਰ ‘ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ।ਪ੍ਰੰਤੂ ਕੁੱਝ ਪ੍ਰਾਪਰਟੀਆਂ ਦੇ ਮਾਲਕਾਂ/ਕਾਬਜ਼ਕਾਰਾਂ ਵਲੋਂ ਅਜੇ ਤੱਕ ਵੀ ਆਪਣੀਆਂ ਪ੍ਰਾਪਰਟੀਆਂ ਦਾ ਬਣਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਨਿਗਮ ਨੂੰ ਅਦਾ ਨਹੀ ਕੀਤਾ ਗਿਆ ਹੈ।ਇਸ ਸਬੰਧੀ ਸੁਨਹਿਰੀ ਮੋਕਾ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।
ਡਿਪਟੀ ਕਮਿਸਨਰ ਨੇ ਕਿਹਾ ਕਿ ਇਸ ਸਕੀਮ ਅਨੁਸਾਰ ਵਿਤੀ ਸਾਲ 2013-14 ਤੋ ਵਿਤੀ ਸਾਲ 2019-20 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਸਮੇਤ ਵਿਆਜ ਅਤੇ ਪੈਨਲਟੀ (ਕੁੱਲ ਆਊਟ ਸਟੈਡਿੰਗ ਰਕਮ) ਅਤੇ ਵਿੱਤੀ ਸਾਲ 2020-21 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਇੱਕ ਮੁਸ਼ਤ ਜਮ੍ਹਾਂ ਕਰਵਾਉਣ ‘ਤੇ 30 ਨਵੰਬਰ 2021 ਤੱਕ 10 ਫੀਸਦ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ।ਇਸ ਲਈ ਕਰਦਾਤਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ ਆਊਟ ਸਟੈਡਿੰਗ ਰਕਮ ਇਕ ਮੁਸ਼ਤ ਜਮ੍ਹਾਂ ਕਰਵਾ ਕੇ ਪੰਜਾਬ ਸਰਕਾਰ ਦੀ ਇਸ ਸੁਨਿਹਰੀ ਸਕੀਮ ਦਾ ਲਾਭ ਲੈਣ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media