ਨਵਾਂਸ਼ਹਿਰ, 13 ਨਵੰਬਰ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਸ਼ਹੀਦ ਭਗਤ ਸਿੰਘ ਨਗਰ, ਉਪ ਕਪਤਾਨ ਪੁਲਿਸ ਸਥਾਨਿਕ ਕਮ ਡੀ.ਸੀ.ਪੀ.ਓ ਸ਼ਹੀਦ
ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਜਿਲਾ ਸਾਂਝ ਕੇਂਦਰ ਵਲੋਂ ਕੇ.ਵੀ.ਐਮ ਆਇਲਟ ਸੈਂਟਰ ਚੰਡੀਗੜ੍ਹ ਚੋਕ ਨਵਾਂਸ਼ਹਿਰ ਵਿਖੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ।ਜਿਸ ਵਿੱਚ ਇੰਚਾਰਜ਼ ਟਰੈਫਿਕ ਐਜੂਕੇਸ਼ਨ ਸੈਲ ਏ.ਐਸ.ਆਈ ਹੁਸਨ ਲਾਲ ਵਲੋਂ ਹਾਜ਼ਰ ਬੱਚਿਆਂ ਅਤੇ ਸਟਾਫ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਰਨ ਬਾਰੇ ਦੱਸਦਿਆਂ ਕਿਹਾ ਹੈ ਕਿ ਅੱਜ ਕੱਲ ਜਿਆਦਾਤਰ ਐਕਸੀਡੈਂਟਲ ਮੋਤਾਂ ਦੋ-ਪਹੀਆਂ ਵਾਹਨ ਤੇ ਸਵਾਰਾਂ ਦੀਆਂ ਹੋ ਰਹੀਆਂ ਹਨ ਕਿਉਕਿ ਅਸੀ ਦੋ ਪਹੀਆਂ ਵਾਹਨ ਚਲਾਉਣ ਸਮੇ ਆਪਣੇ ਸਿਰ ਤੇ ਹੈਲਮੇਟ ਨਹੀ ਪਾਉਂਦੇ।ਜਿਸ ਕਰਕੇ ਐਕਸੀਡੈਂਟ ਵਿੱਚ ਜਿਆਦਾਤਰ ਹੈਡ ਇੰਜਰੀ (ਸਿਰ ਨੂੰ ਗੰਭੀਰ ਸੱਟ) ਲੱਗ ਜਾਂਦੀ ਹੈ ਅਤੇ ਪੀੜਿਤ ਦੀ ਮੋਕੇ ਤੇ ਜਾਂ ਹਸਪਤਾਲ ਵਿਖੇ ਜਾ ਕੇ ਮੌਤ ਹੋ ਜਾਂਦੀ ਹੈ ਜਾਂ ਸਾਰੀ ਉਮਰ ਲਈ ਉਹ ਵਿਅਕਤੀ ਅਪਾਹਿਜ਼ ਹੋ ਜਾਂਦਾ ਹੈ।ਜਿਸ ਕਰਕੇ ਘਰ ਦੀ ਆਰਥਿਕ ਹਾਲਤ ਵੀ ਕਮਜ਼ੋਰ ਹੋ ਜਾਂਦੀ ਹੈ।ਇਸ ਲਈ ਜਦੋਂ ਵੀ ਸਕੂਟਰ ਜਾਂ ਮੋਟਰ ਸਾਈਕਲ ‘ਤੇ ਘਰੋਂ ਨਿਕਲੀਏ ਤਾਂ ਹੈਲਮੈਟ ਜਰੂਰ ਪਾਇਆ ਜਾਵੇ ਅਤੇ ਸਪੀਡ ਲਿਮਟ ਵਿੱਚ ਆਪਣਾ ਵਾਹਣ ਚਲਾਈਏ ਤਾਂ ਅਨੇਕਾਂ ਜਿੰਦਗੀਆਂ ਨੂੰ ਬਚਾ ਸਕਦੇ ਹਾਂ।
ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਕੁਲਦੀਪ ਰਾਜ ਨੇ ਹਾਜਰੀਨ ਨੂੰ ਪੈਨ ਇੰਡੀਆਂ ਲੀਗਲ ਅਵੇਅਰਨੈਸ ਮੁਹਿੰਮ ਬਾਰੇ ਜਾਗਰੂਕ ਕੀਤਾ ਤੇ ਕਿਹਾ ਕਿ ਅਸੀਂ ਆਪਣੇ ਮਸਲੇ ਸਥਾਈ ਲੋਕ ਅਦਾਲਤਾਂ ਰਾਹੀਂ ਨਿਪਟਾਉਣ ਲਈ ਜਿਲ੍ਹੇ ਵਿੱਚ ਲੱਗ ਰਹੀਆਂ ਲੋਕ ਅਦਾਲਤਾਂ ਵਿੱਚ ਕੇਸ ਲਗਾ ਕੇ ਸਸਤਾ ਤੇ ਸਥਾਈ ਨਿਆਂ ਹਾਸਲ ਕਰ ਸਕਦੇ ਹਾਂ।ਲੋਕ ਅਦਾਲਤ ਦੇ ਫੈਸਲਿਆਂ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੋਣ ਤੋ ਇਲਾਵਾ ਇਹਨਾਂ ਫੈਸਲਿਆਂ ਖਿਲਾਫ ਕੋਈ ਅਪੀਲ ਵੀ ਨਹੀਂ ਹੁੰਦੀ, ਅਜਿਹੀਆਂ ਲੋਕ ਅਦਾਲਤਾਂ ਵਿੱਚ ਫੈਸਲੇ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਕਰਾਏ ਜਾਂਦੇ ਹਨ, ਲੋਕ ਅਦਾਲਤ ਵਿੱਚ ਫੈਸਲਾ ਹੋਣ ‘ਤੇ ਕੇਸ ਵਿੱਚ ਲੱਗੀ ਸਾਰੀ ਫੀਸ ਵਾਪਸ ਹੋ ਜਾਂਦੀ ਹੈ।ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਤੇ ਮਦਦ ਲਈ ਟੋਲ ਫਰੀ ਹੈਲਪਲਾਈਨ ਨੰਬਰ 1968 ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਫੋਨ ਨੰਬਰ 01823-223511 ‘ਤੇ ਰਾਬਤਾ ਹੋ ਸਕਦਾ ਹੈ।ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਕਿਹਾ ਕਿ ਨਸ਼ਾਂ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਦੇ ਟੋਲ ਫਰੀ ਨੰਬਰਾਂ 112, 83608-33805 ਤੇ ਦਿੱਤੀ ਜਾਵੇ, ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮੋਕੇ ਆਈਲਟ ਸੈਂਟਰ ਦੇ ਐਮ.ਡੀ ਅਤੇ ਸਟਾਫ ਦੇ ਨਾਲ-ਨਾਲ ਏ.ਐਸ.ਆਈ ਵਿਨੋਦ ਕੁਮਾਰ ਜਿਲ੍ਹਾ ਸਾਂਝ ਕੇਂਦਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media