ਅੰਮ੍ਰਿਤਸਰ, 13 ਨਵੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪ੍ਰਮੁੱਖ ਕਥਾਕਾਰ ਤਲਵਿੰਦਰ ਸਿੰਘ
ਨੂੰ ਚੇਤੇ ਕਰਦਿਆਂ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।ਏਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਥਾਵਾਂ ਰਾਹੀਂ ਮਨੁੱਖੀ ਜਿੰਦਗੀ ਦੇ ਜਗਰਾਫੀਏ ਨੂੰ ਪੇਸ਼ ਕਰਦਿਆਂ ਮੋਹ ਦੀਆਂ ਤੰਦਾਂ ਬਰੀਕੀ ਨਾਲ ਫੜਦਾ ਸੀ।ਸ਼ਾਇਰ ਦੇਵ ਦਰਦ ਨੇ ਆਪਣੀ ਗਜਲ ਦੇ ਖੂਬਸੂਰਤ ਸਿਅਰ ਕਿ `ਜੋਬਨ ਰੁੱਤੇ ਯਾਰ ਤੁਰੇ ਤਾਂ ਰੋਵਾਂ ਨਾਂ ` ਦੇ ਹਵਾਲੇ ਰਾਹੀਂ ਤਲਵਿੰਦਰ ਨਾਲ ਬਿਤਾਏ ਵੇਲੇ ਨੂੰ ਯਾਦ ਕੀਤਾ।
ਡਾ. ਸੀਮਾ ਗਰੇਵਾਲ ਨੇ ਕਿਹਾ ਕਿ ਤਲਵਿੰਦਰ ਸਿੰਘ ਵਧੀਆ ਸਾਹਿਤਕਾਰ ਅਤੇ ਜਥੇਬੰਦਕ ਕਾਮਾ ਹੋਣ ਕਰਕੇ ਕਦੀ ਵੀ ਲੋਕ ਚੇਤਿਆਂ ਵਿਚੋਂ ਮਨਫੀ ਨਹੀਂ ਹੋਵੇਗਾ।ਡਾ. ਹੀਰਾ ਸਿੰਘ ਅਤੇ ਨਿਰਮਲ ਅਰਪਣ ਨੇ ਤਲਵਿੰਦਰ ਦੀਆਂ ਕਈ ਕਹਾਣੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਉਸ ਕੋਲ ਬੇਮਿਸਾਲ ਕਥਾ ਜੁਗਤ ਸੀ।
ਮਲਵਿੰਦਰ ਅਤੇ ਡਾ. ਮੋਹਨ ਨੇ ਕਿਹਾ ਕਿ ਉਹ ਔਰਤ ਮਰਦ ਦੇ ਆਪਸੀ ਰਿਸ਼ਤਿਆਂ ਰਾਹੀਂ ਕਮਾਲ ਦੇ ਦ੍ਰਿਸ਼ ਚਿੱਤਰਣ ਸਿਰਜਦਾ ਸੀ।ਜਗਜੀਤ ਗਿੱਲ ਅਤੇ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਤਲਵਿੰਦਰ ਸਿੰਘ ਮਾਤ ਭਾਸ਼ਾ ਦੀ ਬੇਹਤਰੀ ਲਈ ਨਿਰੰਤਰ ਕਾਰਜ ਸ਼ੀਲ ਰਹਿੰਦਾ ਸੀ।
ਇਸ ਮੌਕੇ ਰਾਜ ਕੁਮਾਰ ਰਾਜ, ਰਵੀ ਠਾਕੁਰ ਅਤੇ ਅਜੀਤ ਸਿੰਘ ਨਬੀਪੁਰੀ ਨੇ ਵੀ ਤਲਵਿੰਦਰ ਸਿੰਘ ਨੂੰ ਯਾਦ ਕੀਤਾ, ਜਦਕਿ ਸੁਮੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰੀ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media