ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਫੈਸਲਾ ਲੈਂਦਿਆਂ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਪ੍ਰਾਪਰਟੀ ਟੈਕਸ ਦੀ
ਬਕਾਇਆ ਰਕਮ ਅਦਾ ਕਰਨ ਦਾ ਸੁਨਿਹਰੀ ਮੋਕਾ ਦਿੱਤਾ ਹੈ।
ਨਗਰ ਨਿਗਮ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋਂ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2013 ਤੋਂ ਅੰਮ੍ਰਿਤਸਰ ਦੀ ਹਦੂਦ ਅੰਦਰ ਸ਼ਾਮਲ ਹਰੇਕ ਤਰ੍ਹਾਂ ਦੀਆਂ ਪ੍ਰਾਪਰਟੀਆਂ (ਰਿਹਾਇਸ਼ੀ, ਗੈਰ-ਰਿਹਾਇਸ਼ੀ, ਇੰਡਸਟਰੀਅਲ, ਸ਼ਾਪਿੰਗ ਕੰਪਲੈਕਸ, ਫਲੈੇਟਸ ਆਦਿ) ਤੇ ਸੈਲਫ ਅਸੈਸਮੈਂਟ ਅਧਾਰ ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ, ਪ੍ਰੰਤੂ ਕੁੱਝ ਪ੍ਰਾਪਰਟੀਆਂ ਦੇ ਮਾਲਕਾਂ/ਕਾਬਜ਼ਕਾਰਾਂ ਵਲੋਂ ਅਜੇ ਤੱਕ ਵੀ ਬਣਦਾ ਪ੍ਰਾਪਰਟੀ ਟੈਕਸ ਅਦਾ ਨਹੀ ਕੀਤਾ ਗਿਆ ਹੈ।ਉਨਾਂ ਲਈ ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਲਈ 15 ਸਤੰਬਰ 2021 ਤੋਂ ਵਨ-ਟਾਈਮ-ਸੈਟਲਮੈਂਟ ਸਕੀਮ ਜਾਰੀ ਕੀਤੀ ਹੈ।
ਕਮਿਸ਼ਨਰ ਜੱਗੀ ਨੇ ਕਿਹਾ ਕਿ ਇਸ ਸਕੀਮ ਅਨੁਸਾਰ ਵਿੱਤੀ ਸਾਲ 2013-14 ਤੋਂ ਵਿਤੀ ਸਾਲ 2019-20 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਸਮੇਤ ਵਿਆਜ ਅਤੇ ਪੈਨੇਲਟੀ (ਕੁੱਲ ਆਊਟ ਸਟੇਡਿੰਗ ਰਕਮ) ਅਤੇ ਵਿੱਤੀ ਸਾਲ 2020-21 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਇੱਕ ਮੁਸ਼ਤ ਜਮ੍ਹਾ ਕਰਵਾਉਣ ‘ਤੇ 30 ਨਵੰਬਰ 2021 ਤੱਕ 10 ਫੀਸਦ ਰਾਹਤ ਪ੍ਰਾਪਤ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਕਰਦਾਤਾ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ ਬਕਾਇਆ ਰਕਮ ਇਕ ਮੁਸ਼ਤ ਜਮ੍ਹਾ ਕਰਵਾ ਕੇ ਪੰਜਾਬ ਸਰਕਾਰ ਦੀ ਇਸ ਸੁਨਿਹਰੀ ਸਕੀਮ ਦਾ ਲਾਭ ਲੈਣ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media