Monday, August 10, 2026

ਪੰਜਾਬ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਲਗਵਾਈ ਕੋਰੋਨਾ ਵੈਕਸੀਨ – ਸੋਨੀ

2.63 ਕਰੋੜ ਦੀ ਲਾਗਤ ਨਾਲ ਢਾਬ ਖਟੀਕਾਂ ਵਿਖੇ ਜਨਾਨਾਂ ਹਸਪਤਾਲ ਦੀ ਬਿਲਡਿੰਗ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਸੂਬੇ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ, ਜਿਨ੍ਹਾਂ ਵਿਚੋਂ 1 ਕਰੋੜ 61 ਲੱਖ 9 ਹਜ਼ਾਰ 8 ਸੋ 68 ਵਿਅਕਤੀਆਂ ਨੂੰ ਪਹਿਲੀ ਡੋਜ਼ ਅਤੇ 65 ਲੱਖ 70 ਹਜ਼ਾਰ 249 ਵਿਅਕਤੀਆਂ ਨੇ ਦੂਸਰੀ ਡੋਜ਼ ਲੱਗੀ ਹੈ।
                     ਇਨਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਕੀਤਾ, ਜਿਨਾਂ ਕੋਲ ਸਿਹਤ ਵਿਭਾਗ ਦਾ ਚਾਰਜ਼ ਵੀ ਹੈ।ਉਨਾਂ ਨੇ ਢਾਬ ਖਟੀਕਾਂ ਵਿਖੇ 2.63 ਕਰੋੜ ਰੁਪਏ ਦੇ ਖਰਚ ਨਾਲ ਜਨਾਨਾਂ ਹਸਪਤਾਲ ਦੀ ਨਵੀਂ ਬਣਾਈ ਗਈ ਬਿਲਡਿੰਗ ਦੇ ਉੁਦਘਾਟਨ ਉਪਰੰਤ ਕੀਤਾ।ਸੋਨੀ ਨੇ ਕਿਹਾ ਕਿ ਇਹ ਹਸਪਤਾਲ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹਸਪਤਾਲ ਹੈ ਅਤੇ ਅੰਗਰੇਜ਼ੀ ਰਾਜ ਸਮੇਂ ਇਸ ਨੂੰ ‘‘ਪ੍ਰਿੰਸਸ ਆਫ਼ ਵੇਲਜ਼’’ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਆਜਾਦੀ ਤੋਂ ਬਾਅਦ ਵੀ ਇਹ ਹਸਪਤਾਲ ਪੂਰੇ ਸ਼ਹਿਰ ਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਲਈ ਜਨਾਨਾਂ ਹਸਪਤਾਲ ਦੇ ਤੌਰ ‘ਤੇ ਜਾਣਿਆ ਜਾਂਦਾ ਰਿਹਾ।ਪ੍ਰੰਤੂ ਪਿਛਲੇ 15 ਸਾਲਾਂ ਤੋਂ ਇਸ ਹਸਪਤਾਲ ਨੂੰ ਅਣਦੇਖਿਅਿਾ ਕਰ ਦਿੱਤਾ ਗਿਆ।ਸੋਨੀ ਨੇ ਦੱਸਿਆ ਕਿ ਹੁਣ ਇਸ ਹਸਪਤਾਲ ਨੂੰ 30 ਬੈਡਾਂ ਵਾਲਾ ਇਕ ਆਧੁਨਿਕ ਹਸਪਤਾਲ ਬਣਾਇਆ ਗਿਆ ਹੈ।ਜਿਸ ਵਿੱਚ 24 ਘੰਟੇ ਅਮਰੰਜੈਂਸੀ ਸੇਵਾਵਾਂ, ਜਣੇਪਾ ਸੇਵਾਵਾਂ, ਸਰਜੇਰੀਅਨ, ਬੱਚੇਦਾਨੀ ਦੇ ਆਪਰੇਸ਼ਨ, ਗਾਇਨੀ ਓ.ਪੀ.ਡੀ, ਮੇਜਰ ਅਤੇ ਮਾਈਨਰ ਆਪਰੇਸ਼ਨ ਬੱਚਿਆਂ ਦੇ ਮਾਹਰ ਡਾਕਟਰ, ਡੈਂਟਲ ਸੇਵਾਵਾਂ, ਐਕਸਰੇ, ਲੈਬ ਸਹੂਲਤਾਂ, ਟੀਕਾਕਰਨ ਸੇਵਾਵਾਂ, ਇੰਨਡੋਰ ਅਤੇ ਆਉਟਡੋਰ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।ਇਸ ਹਸਪਤਾਲ ਵਿਸ਼ੇਸ਼ ਤੋਰ ਤੇ 108 ਐਂਬੂਲੈਸ ਨੂੰ ਅਟੈਚ ਕੀਤਾ ਗਿਆ ਹੈ।ਸੋਨੀ ਨੇ ਕਿਹਾ ਕਿ ਅੱਜ ਰਸਮੀ ਤੌਰ ‘ਤੇ ਇਸ ਹਸਪਤਾਲ ਨੂੰ ਲੋਕਾਂ ਦੀ ਸੇਵਾ ‘ਚ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਦੀਆਂ ਸਾਰੀਆਂ ਆਸਾਮੀਆਂ ਭਰ ਦਿੱਤੀਆਂ ਗਈਆਂ ਹਨ।
                     ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਦੇ ਬਣਨ ਨਾਲ ਸ਼ਹਿਰਵਾਸੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਉਨਾਂ ਨੂੰ ਆਪਣੇ ਇਲਾਜ਼ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਬੱਚਿਆਂ ਦਾ ਟੀਕਾਕਰਨ ਵੀ ਮੁਫ਼ਤ ਹੁੰਦਾ ਹੈ।ਸੋਨੀ ਨੇ ਦੱਸਿਆ ਕਿ ਕੋਰੋਨਾਂ ਮਹਾਂਮਾਰੀ ਦੌਰਾਨ ਵੀ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੈਸਟ ਕੀਤੇ ਜਾਂਦੇ ਰਹੇ ਹਨ।ਹੁਣ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ।
                     ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸੋਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਂ ਦੇ ਕੁੱਝ ਜਿਆਦਾ ਕੇਸ ਸਾਹਮਣੇ ਆਏ ਹਨ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਕੋਰੋਨਾ ਦੇ ਟੀਕੇ ਨਹੀਂ ਲਗਾਵਾਏ ਉਹ ਟੀਕਾ ਜ਼ਰੂਰ ਲਗਾਉਣ ਤਾਂ ਹੀ ਅਸੀਂ ਇਸ ਕੋਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਨ।ਕੋਰੋਨਾ ਦੀ ਦੂਜੀ ਡੋਜ਼ ਰਾਜ ਵਿੱਚ ਕੇਵਲ 32 ਫੀਸਦੀ ਲੋਕਾਂ ਵਲੋਂ ਲਗਾਈ ਗਈ ਹੈ ਅਤੇ ਲੋਕਾਂ ਨੂੰ ਦੂਸਰੀ ਡੋਜ਼ ਵੀ ਖੁਦ ਅੱਗੇ ਆ ਕੇ ਲਗਾਵਾਉਣੀ ਚਾਹੀਦੀ ਹੈ।ਇਕ ਹੋਰ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ ਪੰਜਾਬ ਵਿੱਚ 71 ਹਜ਼ਾਰ ਦੇ ਕਰੀਬ ਡੇਂਗੂ ਦੇ ਟੈਸਟ ਕੀਤੇ ਗਏ ਹਨ, ਜਿਨਾਂ ਵਿਚੋਂ 21 ਹਜ਼ਾਰ ਦੇ ਕਰੀਬ ਪਾਜ਼ਟਿਵ ਆਏ ਹਨ ਅਤੇ 70 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਹੈ।ਸੋਨੀ ਨੇ ਦੱ

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …