Thursday, October 15, 2026

ਸੰਗਰੂਰ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਦਿਨ-ਰਾਤ ਹਾਜ਼ਰ ਹਾਂ – ਵਿਜੈ ਇੰਦਰ ਸਿੰਗਲਾ

ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲੱਗੇ ਮੈਡੀਕਲ ਕੈਂਪ ਦੌਰਾਨ 765 ਮਰੀਜ਼ਾਂ ਦੀ ਜਾਂਚ

ਸੰਗਰੂਰ, 14 ਨਵੰਬਰ (ਜਗਸੀਰ ਲੌਂਗੋਵਾਲ) – ਹਲਕਾ ਸੰਗਰੂਰ ਮੇਰਾ ਪਰਿਵਾਰ ਹੈ ਅਤੇ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਮੈਂ ਦਿਨ-ਰਾਤ ਹਾਜ਼ਰ ਹਾਂ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਪਣੇ ਪਿਤਾ ਸਵ. ਸੰਤ ਰਾਮ ਸਿੰਗਲਾ ਦੀ ਯਾਦ ’ਚ ਲਗਾਏ ਜਾ ਰਹੇ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ, ਕਰਤਾਰਪੁਰਾ ਬਸਤੀ ਵਿਖੇ ਚਮੜੀ, ਮੈਡੀਸਨ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸਬੰਧੀ ਆਯੋਜਿਤ ਮੈਡੀਕਲ ਕੈਂਪ ਦੌਰਾਨ ਕੀਤਾ।ਐਸ.ਐਸ.ਪੀ ਸਵਪਨ ਸ਼ਰਮਾ ਤੇ ਮੋਹਿਲ ਸਿੰਗਲਾ ਵੀ ਉਨਾਂ ਦੇ ਨਾਲ ਸਨ।
               ਸਿੰਗਲਾ ਨੇ ਕਿਹਾ ਕਿ ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ।ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਾਰਜਸ਼ੀਲ ਹਨ ਤਾਂ ਜੋ ਸੰਗਰੂਰ ਹਲਕੇ ’ਚ ਹਰ ਲੋੜਵੰਦ ਪਰਿਵਾਰ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਕੈਂਪ ਦੌਰਾਨ 765 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਤਕਰੀਬਨ 45 ਮਰੀਜਾਂ ਦੀਆਂ ਅੱਖਾਂ ਦੇ ਮੁਫਤ ਆਪਰੇਸ਼ਨ ਵੀ ਕੀਤੇ ਗਏ। ਕੈਂਪ ਦੌਰਾਨ ਅੱਖ ਰੋਗਾਂ ਦੇ ਮਾਹਿਰ ਡਾ. ਮਨਪ੍ਰੀਤ ਤੋਂ ਇਲਾਵਾ ਡਾ. ਰਾਹੁਲ ਐਮ.ਡੀ ਮੈਡੀਸਨ ਅਤੇ ਚਮੜੀ ਰੋਗਾਂ ਦੇ ਮਾਹਿਰ ਡਾ. ਨਵਦੀਪ ਅਰੋੜਾ ਨੇ ਰੋਗੀਆਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ।
           ਇਸ ਮੌਕੇ ਜੱਸੀ ਕਰਤਾਰਪੁਰਾ, ਗੁਰਪ੍ਰੀਤ ਧਾਲੀਵਾਲ ਰਾਜਾ, ਰਵਿੰਦਰ ਜੱਗੀ ਮੀਨ, ਮਲਕੀਤ ਠੇਕੇਦਾਰ, ਬਲਵੀਰ ਸਿੰਘ, ਅਮਰਜੀਤ ਫੌਜੀ, ਸਰਬਜੀਤ ਸਿੰਘ, ਯੂਨਿਸ, ਅੰਮ੍ਰਿਤਪਾਲ ਸਿੰਘ, ਲਵਲੀ ਢਿੱਲੋਂ, ਰੌਕੀ ਬਾਂਸਲ, ਦਰਸ਼ਨ ਕਾਂਗੜਾ, ਨਛੱਤਰ ਸਿੰਘ ਐਮ.ਸੀ, ਹਰਪਾਲ ਸੋਨੂੰ, ਨਵੀਨ ਬੱਗਾ, ਸ਼ਮਸ਼ੇਰ ਰਿੰਕੂ, ਹੈਰੀ ਆਦਿ ਵੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …