ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮਿ੍ਰਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ
ਮੈਜਿਸਟ੍ਰੇਟ ਅੰਮਿ੍ਰਤਸਰ-1 ਟੀ.ਬੈਨਿਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਸ.ਸ.ਸ ਸਕੂਲ ਛੇਹਰਟਾ ਅੰਮਿ੍ਤਸਰ ਵਿਖੇ ਵੋਟਰ ਜਾਗਰੂਕਤਾ ਲਈ ਬੱਚਿਆਂ ਵਿੱਚ ਲੇਖ ਮੁਕਾਬਲੇ ਕਰਵਾਏ ਗਏ।ਜਿਸ ਵਿਚ ਨਵਯੂਵਕ ਵੋਟਰ ਬਨਣ ਲਈ ਜਾਗਰੂਕ ਕੀਤਾ ਗਿਆ।ਸਕੂਲ ਵਿਚ ਮੋਜ਼ੂਦ ਵਿਧਾਨ ਸਭਾ 016-ਅੰਮ੍ਰਿਤਸਰ ਪੱਛਮੀ ਚੋਣ ਹਲਕਾ ਚੋਣ ਕਾਨੂੰਗੋ ਇੰਦਰਜੀਤ ਸਿੰਘ ਅਤੇ ਨੋਡਲ ਅਫ਼ਸਰ ਨੇ ਦੱਸਿਆ ਕਿ ਨਵੇਂ ਵੋਟਰ ਰਜਿਸਟਰੇਸ਼ਨ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰ:7, ਵੋਟਰ ਕਾਰਡ ਵਿਚ ਵੇਰਵੇ ਦਰੁੱਸਤ ਕਰਨ ਲਈ ਫਾਰਮ ਨੰਬਰ 8 ਅਤੇ ਹਲਕੇ ਵਿਚ ਹੀ ਬੂਥ ਦੀ ਬਦਲੀ ਲਈ ਫਾਰਮ ਨੰਬਰ 8ੳ ਭਰਿਆ ਜਾ ਸਕਦਾ ਹੈ।ਇਹ ਫਾਰਮ ਆਮ ਜਨਤਾ ਵਲੋ ਨੈਸ਼ਨਲ ਸਰਵਿਸ ਪੋਰਟਲ ਰਾਂਹੀ ਵੀ ਭਰਿਆ ਜਾ ਸਕਦਾ ਹੈ।ਉਨਾਂ ਇਹ ਵੀ ਦੱਸਿਆ ਕਿ ਨਵੰਬਰ 2020 ਤੋਂ ਨਵੇਂ ਵੋਟਰ ਆਪਣਾ ਵੋਟਰ ਕਾਰਡ ਵੀ ਡਾਊਨਲੋਡ ਕਰ ਸਕਦੇ ਹਨ।
ਇਸ ਮੋਕੇ ਸਕੂਲ ਦੇ ਪ੍ਰਿ੍ਰਸੀਪਲ ਸ਼੍ਰੀਮਤੀ ਮਨਮੀਤ ਕੌਰ ਅੰਮ੍ਰਿਤਸਰ 16 ਪੱਛਮੀ ਦੇ ਚੋਣ ਕਾਨੂੰਗੋ ਤੇ ਸਕੂਲ ਅਧਿਆਪਕ ਬਿਕਰਮਜੀਤ ਸਿੰਘ, ਸ਼੍ਰੀਮਤੀ ਅਮਰਜੀਤ ਕੌਰ, ਤੇ ਚੇਤਨ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media