Thursday, June 11, 2026

ਵੈਰੀਕੋਜ ਨੂੰ ਨਜ਼ਰਅੰਦਾਜ਼ ਕਰਨਾ ਲੱਤਾਂ ਦੇ ਲਈ ਜਿਆਦਾ ਖਤਰਨਾਕ – ਡਾ. ਰਾਵੁਲ ਜਿੰਦਲ

ਫੁੱਲਦੀਆਂ ਨਸਾਂ ਨੂੰ ਨਜਰਅੰਦਾਜ਼ ਕਰਨਾ ਹੋ ਸਕਦਾ ਹੈ ਘਾਤਕ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਵੈਰੀਕੋਜ਼ ਵੇਨਜ਼ ਅਤੇ ਨਾੜੀਆਂ ਦੀ ਸੋਜਿਸ਼ ਤੇ ਦਰਦ ਦੀ ਮੁਸ਼ਕਲ ਵਾਲਵ ਦੀ ਖਰਾਬੀ ਕਾਰਨ ਹੁੰਦੀ ਹੈ।ਜਿਸ ਨਾਲ ਖੂਨ ਦਾ ਵਹਾਅ ਗਲਤ ਦਿਸ਼ਾ ਵਿੱਚ ਹੋ ਜਾਂਦਾ ਹੈ।ਫੋਰਟਿਸ ਹਸਪਤਾਲ ਮੋਹਾਲੀ ਦੇ ਵੈਸਕੁਲਰ ਸਰਜ਼ਰੀ ਵਿਭਾਗ ਦੇ ਡਾਇਰੈਕਟਰ ਡਾ. ਰਾਵੁਲ ਜ਼ਿੰਦਲ ਨੇ ਅੱਜ ਸਥਾਨਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਬੀਮਾਰੀ ਵਿਚ ਲੱਤਾਂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਰੰਗ ਨੀਲਾ ਜਾਂ ਗੁਲਾਬੀ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਦਾ ਇਲਾਜ਼ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਣਾ ਚਾਹੀਦਾ ਹੈ।ਇਲਾਜ਼ ਨਾ ਕਰਵਾਉਣ ਤੇ ਇਸ ਵਿਚ ਦਰਦਨਾਕ ਨਾਸੂਰ ਬਣ ਜਾਂਦੇ ਹਨ।
                     ਡਾ. ਜ਼ਿੰਦਲ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਅੰਮ੍ਰਿਤਸਰ ਤੋਂ 57 ਸਾਲਾ ਮਰੀਜ਼ ਐਨ.ਗੁਪਤਾ ਦਾ ਇਲਾਜ਼ ਕੀਤਾ, ਜਿਸ ਦੀ ਸੱਜੀ ਲੱਤ ਵਿਚ ਵੈਰੀਕੋਜ ਵੈਨਜ ਦੀ ਸਮੱਸਿਆ ਸੀ ਅਤੇ ਦਰਦ ਨਾਲ ਉਸ ਦਾ ਬੁਰਾ ਹਾਲ ਸੀ।ਬੀਮਾਰੀ ਕਾਰਨ ਉਸ ਦੀ ਲੱਤ ਦੀ ਚਮੜੀ ਕਾਲੀ ਹੋਣੀ ਸ਼ੁਰੂ ਹੋ ਗਈ ਸੀ। ਡਾ. ਜਿੰਦਲ ਨੇ ਦੱਸਿਆ ਕਿ ਡੌਪਲਰ ਅਲਟਰਾਸਾਉਂਡ ਟੈਸਟ ਤੋਂ ਪਤਾ ਲਗਾ ਕਿ ਮਰੀਜ਼ ਦੇ ਵਾਲਵਜ ਵਿਚ ਖਰਾਬੀ ਹੈ। ਉਨ੍ਹਾਂ ਨੇ ਲੇਜ਼ਰ ਤਕਨੀਕ ਨਾਲ ਮਰੀਜ਼ ਦੀ ਖਰਾਬ ਲੱਤ ਦਾ ਇਲਾਜ਼ ਕੀਤਾ।ਛੇਤੀ ਠੀਕ ਹੋਣ ਸਕਦਾ ਮਰੀਜ਼ ਨੂੰ ਉਸੇ ਦਿਨ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ।ਇਸ ਤੋਂ ਬਾਅਦ ਉਹ ਬਿਲਕੁੱਲ ਠੀਕ ਠਾਕ ਹੈ ਅਤੇ ਆਮ ਜੀਵਨ ਵਿਚ ਚੱਲ ਫਿਰ ਰਿਹਾ ਹੈ ਤੇ ਉਸ ਨੂੰ ਕੋਈ ਤਕਲੀਫ ਨਹੀਂ ਹੈ।
                     ਡਾ. ਜਿੰਦਲ ਨੇ ਦੱਸਿਆ ਕਿ ਵੈਰੀਕੋਜ਼ ਲੱਤ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦਾ ਹੈ।ਇਸ ਬੀਮਾਰੀ ਦੇ ਲੱਛਣਾਂ ਬਾਰੇ ਡਾ. ਜਿੰਦਲ ਨੇ ਕਿਹਾ ਕਿ ਸ਼ੁਰੂ ਵਿਚ ਇਸ ਨਾਲ ਲੱਤ ਉਪਰ ਖਾਰਿਸ਼ ਅਤੇ ਭਾਰੀਪਣ ਮਹਿਸੂਸ ਹੰੁਦਾ ਹੈ। ਉਨ੍ਹਾਂ ਕਿਹਾ ਕਿ ਕਈ ਕੇਸਾਂ ਵਿਚ ਗਿੱਟੇ ਦੇ ਉਪਰ ਹਿੱਸੇ ’ਚ ਜਕੜਨ ਹੋ ਜਾਂਦੀ ਹੈ ਅਤੇ ਚਮੜੀ ਕਠੋਰ ਹੋ ਜਾਂਦੀ ਹੈ। ਕਈ ਵਾਰ ਪਰਿਵਾਰਿਕ ਇਤਿਹਾਸ ਕਰ ਕੇ ਵੀ ਵੈਰੀਕੋਜ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …