Wednesday, August 26, 2026

ਫ਼ੋਕਲੋਰ ਰਿਸਰਚ ਅਕਾਦਮੀ ਦਾ ਜੱਥਾ ਦਿੱਲੀ ਬਾਰਡਰਾਂ ਲਈ ਰਵਾਨਾ – ਰਮੇਸ਼ ਯਾਦਵ

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਸੱਗੂ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ ਦੇ ਮੈਬਰਾਂ ਦਾ ਜੱਥਾ ਦਿੱਲੀ ਬਾਰਡਰਾਂ ’ਤੇ ਕਿਸਾਨ ਵਿਰੋਧੀ ਤਿੰਨੇ ਕਾਲੇ ਕਾਨੂੰਨ ਦਾ ਵਿਰੋਧ ਕਰ ਰਹੇ ਸੰਘਰਸ਼ਸ਼ੀਲ ਕਿਸਾਨਾਂ ਲਈ ਕੰਬਲ, ਖੇਸੀਆ, ਕਿਤਾਬਾਂ ਤੇ ਰਸਾਲਿਆਂ ਦੀ ਸਮਗਰੀ ਲੈ ਕੇ ਰਵਾਨਾ ਹੋਏ।ਕਾਫਿਲਾ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸੁਰਜੀਤ ਜੱਜ, ਮਨਜੀਤ ਸਿੰਘ ਧਾਲੀਵਾਲ ਤੇ ਰਣਬੀਰ ਸਿੰਘ ਰਾਣਾ ਦੀ ਅਗਵਾਈ ਹੇਠ ਰਵਾਨਾ ਹੋਇਆ।ਅਕਾਦਮੀ ਦੇ ਮੈਂਬਰ ਵਾਰੀ-ਵਾਰੀ ਕਿਸਾਨ ਯੋਧਿਆਂ ਲਈ ਕਈ ਰਸਦਾਂ, ਕੰਬਲ, ਕੂਲਰ, ਕਿਤਾਬਾਂ, ਰਸਾਲੇ ਤੇ ਨਕਦੀ ਲੈ ਕੇ ਆਪਣੀ ਹਾਜ਼ਰੀ ਲਵਾਉਂਦੇ ਰਹੇ ਹਨ।ਇਸ ਸਿਲਸਿਲੇ ਵਿੱਚ ਕਈ ਸੈਮੀਨਾਰ, ਵਿਰੋਧ ਮਾਰਚ, ਕੈਂਡਲ ਮਾਰਚ ਅਤੇ ਪ੍ਰਦਰਸ਼ਨ ਕੀਤੇ। ਅਕਾਦਮੀ ਨੇ ਕਿਸਾਨ ਜੰਥੇਬੰਦੀਆਂ ਦੇ ਇਸ ਫੈਸਲੇ ਤੇ ਜਦੋਂ ਤੱਕ ਦੇਸ਼ ਦੇ ਪਾਰਲੀਮੈਂਟ ਹਾਊਸ ਸੈਸ਼ਨ ਵਿੱਚ ਕਾਲੇ ਕਾਨੂੰਨ ਰੱਦ ਕਰਨ ਦਾ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਸਾਨ ਮੋਰਚਾ ਨਹੀਂ ਛੱਡਣਗੇ।
                 ਇਸ ਮੌਕੇ ਰਣਜੀਤ ਸਿੰਘ ਮੁਹਾਰ, ਹਰਪਾਲ ਸਿੰਘ ਛੀਨਾ, ਦਵਿੰਦਰ ਸਿੰਘ ਨੇਪਾਲ, ਲਾਡੀ ਧੀਰੋਵਾਲ, ਕਸ਼ਮੀਰ ਸਿੰਘ, ਕਾਬਲ ਸਿੰਘ ਛੀਨਾ, ਕੁਲਦੀਪ ਸਿੰਘ ਲੋਧੀ ਗੁਜਰ, ਗੁਰਮੀਤ ਸਿੰਘ ਸਰਪੰਚ, ਅਵਤਾਰ ਸਿੰਘ ਛੀਨਾ ਤੇ ਧੱਤਾ ਸਿੰਘ ਨੂੰ ਲੋਈਆ, ਕੰਬਲ ਅਤੇ ਖੇਸੀਆਂ ਕਿਸਾਨ ਜੰਥੇਬੰਦੀਆਂ ਨੂੰ ਭੇਟਾ ਕੀਤੀਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …