Saturday, March 28, 2026

ਪੰਜਾਬ ਕਿਸਾਨ ਯੂਨੀਅਨ 28 ਨਵੰਬਰ ਦੀ ਲੁਧਿਆਣਾ ਰੈਲੀ ‘ਚ ਵੱਧ ਚੜ ਕੇ ਲਏਗੀ ਹਿੱਸਾ

ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ਪੰਜਾਬ ਕਿਸਾਨ ਯੂਨੀਅਨ ਸਬੰਧਤ ਕੁੱਲ ਹਿੰਦ ਕਿਸਾਨ ਮਹਾ ਸਭਾ ਦੀ ਅੰਮ੍ਰਿਤਸਰ ਤੇ ਤਰਨਤਾਰਨ ਦੀ ਲੋਹਾਰਕਾ ਰੋਡ ਵਿਖੇ ਸਮਸ਼ੇਰ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕਿਸਾਨ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਜਥੇਬੰਦੀ ਦੇ ਜਿਲਾ ਪ੍ਰਧਾਨ ਬਲਬੀਰ ਮੂਧਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਨਤਕ ਜਥੇਬੰਦੀਆਂ ਦੀ 28 ਨਵੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਵਿਸਾਲ ਰੈਲੀ ਵਿੱਚ ਕਿਸਾਨ ਯੂਨੀਅਨ ਦੇ ਵਰਕਰ ਵੱਧ ਚੜ੍ਹ ਕੇ ਹਿੱਸਾ ਲੈਣਗੇ।ਜਿਲ੍ਹਾ ਜਰਨਲ ਸਕੱਤਰ ਦਲਵਿੰਦਰ ਸਿੰਘ ਪਨੂੰ ਨੇ ਕਿਹਾ ਕਿ ਮੀਟਿੰਗ ਵਿੱਚ 17 ਦਸੰਬਰ ਨੂੰ ਆਜਾਦੀ ਘੁਲਾਟੀਏ ਹਕੀਮ ਵੇਦ ਪ੍ਰਕਾਸ਼ ਦੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਦੌਰਾਨ ਹਰਸਿਮਰਨ ਸਿੰਘ ਸਰਕਾਰੀਆ ਨੂੰ ਬਲਾਕ ਵੇਰਕਾ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।ਉਨਾਂ ਤਿੰਨ ਖੇਤੀ ਬਿਲਾਂ ਦੀ ਵਾਪਸੀ ਬਾਰੇ ਮੰਤਰੀ ਨਰਿੰਦਰ ਮੋਦੀ ਨੇ ਦੇ ਐਲਾਨ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ।ਮੰਗਲ ਸਿੰਘ ਧਰਮਕੋਟ, ਸ਼ਮਸ਼ੇਰ ਸਿੰਘ ਹੇਰ ਅਤੇ ਬਲਬੀਰ ਸਿੰਘ ਝਾਮਕਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
              ਇਸ ਮੋਕੇ ਚਰਨਜੀਤ ਸਿੰਘ ਅਜਨਾਲਾ, ਮੇਜਰ ਸਿੰਘ ਮੁਨਿਆਦੀ ਕਲਾਂ, ਹਰਸਿਮਰਨ ਸਿੰਘ, ਸਰਕਾਰੀਆ, ਨਰੇਸ਼ ਕੁਮਾਰ ਸਹਿਨੇਵਾਲੀ, ਸਤਨਾਮ ਸਿੰਘ ਮਿਆਦੀ ਕਲਾਂ, ਵਿਜੈ ਸਿੰਦਰਾ ਛੇਹਰਟਾ ਸੁਖਬੀਰ ਸਿੰਘ ਮਿਆਦੀ ਕਲਾ, ਸਿੰਕਦਰ ਸਿੰਘ ਮਿਆਦੀ ਕਲਾ ਹਾਜ਼ਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …