ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ) – ‘ਇਕ ਜਨਸਭਾ ਇਕ ਮੌਕਾ ਕੇਜਰੀਵਾਲ ਨੂੰ’ ਤਹਿਤ ਆਮ ਆਦਮੀ ਪਾਰਟੀ (ਆਪ) ਦੇ ਕੋਟਕਪੁਰਾ ਤੋਂ ਵਿਧਾਇਕ
ਕੁਲਤਾਰ ਸਿੰਘ ਸੰਧਵਾ ਹਲਕਾ ਪੱਛਮੀ ਪਹੁੰਚੇ।ਜਿਥੇ ਉਨਾਂ ਦਾ ਭਰਵਾਂ ਸਵਾਗਤ ਜ਼ਿਲ੍ਹਾ ਅੰਮ੍ਰਿਤਸਰ ਲੋਕ ਸਭਾ ਇੰਚਾਰਜ਼ ਇਕਬਾਲ ਸਿੰਘ ਭੁੱਲਰ, ਜਿਲ੍ਹਾ ਪ੍ਰਧਾਨ ਸ਼ਹਿਰੀ ਮੈਡਮ ਜੀਵਨਜੋਤ ਕੌਰ, ਹਲਕਾ ਪੱਛਮੀ ਆਗੂ ਏ.ਡੀ.ਸੀ ਰਾਕੇਸ਼ ਕੁਮਾਰ, ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ, ਡਾ. ਜਸਬੀਰ ਸਿੰਘ ਸੰਧੂ, ਡਾ. ਇੰਦਰਪਾਲ, ਰਾਜੀਵ ਭਗਤ, ਰਵਿੰਦਰ ਹੰਸ, ਪ੍ਰਦੀਪ ਸਿੰਘ ਤੇਜ਼ੀ ਵਲੋਂ ਕੀਤਾ ਗਿਆ।
ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸੰਬੋਧਨ ‘ਚ ਕਿ ਤੁਹਾਨੂੰ ਕੌਣ ਕੁੱਟਦਾ ਤੇ ਕੌਣ ਲੁੱਟਦਾ ਆ ਰਿਹਾ ਹੈ, ੳੇੁਨਾਂ ਤੋਂ ਵੱਧ ਉਹ ਨਹੀਂ ਜਾਣਦੇ।ਉਨ੍ਹਾਂ ਨੇ ਇਕੱਠੇ ਹੋਏ ਲੋਕਾਂ ਨੂੰ ਕਿਹਾ ਕਿ ਸਭ ਨੂੰ ਰੋਗ ਦਾ ਪਤਾ ਲੱਗ ਗਿਆ ਹੈ।ਇਸ ਲਈ ਦਵਾਈ ਲੱਭੀਏ ਤੇ ਵੀਹ ਸੌ ਬਾਈ ਦੀਆਂ ਚੋਣਾਂ ਵਿੱਚ ਲੁਟੇਰਿਆਂ ਨੂੰ ਭਜਾ ਦੇਈਏ।ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਤੇ ਗ਼ਦਰੀ ਬਾਬਿਆਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ।ਉਹੀ ਧਰਤੀ ਹੋਣ ਗੁਲਾਮ ਹੋਈ ਪਈ ਹੈ।ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਖਾ ਲਿਆ।ਇਸੇ ਕਰਕੇ ਲੋਕ ਆਪਣੇ ਬੱਚਿਆਂ ਨੂੰ ਪੱਚੀ ਪੱਚੀ ਲੱਖ ਰੁਪਿਆ ਲਾ ਕੇ ਵਿਦੇਸ਼ ਭੇਜ ਰਹੇ ਹਨ।ਉਹਨਾਂ ਜਨ ਸਭਾ ‘ਚ ਮੌਜ਼ੂਦ ਇਸਤਰੀਆਂ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਚੰਨੀ ਸਾਬ ਨੇ ਕਿਹੜਾ ਵਾਅਦਾ ਪੂਰਾ ਕੀਤਾ।ਨਾ ਰੇਤ ਸੱਸਤੀ ਹੋਈ ਅਤੇ ਨਾ ਹੀ ਕਿਸੇ ਮਾਫੀਆ ਨੂੰ ਨੱਥ ਪਾਈ ਜਾ ਸਕੀ।ਇਹ ਸਾਰੇ ਆਪਸ ’ਚ ਰਲ਼ੇ ਹੋਏ ਹਨ, ਇਸ ਕਰਕੇ ਚੰਨੀ ਦੇ ਇੱਕ ਪਾਸੇ ਰੇਤ ਤੇ ਟਰਾਂਸਪੋਰਟ ਮਾਫੀਆ ਅਤੇ ਦੂਜੇ ਪਾਸੇ ਸ਼ਰਾਬ ਤੇ ਬਿਜਲੀ ਮਾਫੀਆ ਬੈਠਦਾ ਹੈ।ਇਥੇ ਬੁਲਾਰਿਆਂ ਵੱਲੋਂ ਹਲਕਾ ਪੱਛਮੀ ਨੂੰ ਜਿਤਾਉਣ ਦਾ ਵਾਅਦਾ ਕੀਤਾ ਤੇ ਹਲਕੇ ਦੇ ਲੋਕਾਂ ਨੇ ਦੋਵੇਂ ਹੱਥ ਖੜ੍ਹਾ ਕਰਕੇ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣ ਵਾਸਤੇ ਹੱਲਾ ਬੋਲ ਨਾਅਰਾ ਲਾਇਆ ਅਤੇ ਕੁਲਤਾਰ ਸਿੰਘ ਸੰਧਵਾ ਨੂੰ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਹਰ ਵਰਗ ਦਾ ਯੋਗਦਾਨ ਰਹੇਗਾ।
ਇਸ ਮੌਕੇ ਜਿਲ੍ਹਾ ਦਫਤਰ ਇੰਚਾਰਜ ਸੋਹਣ ਸਿੰਘ ਨਾਗੀ, ਜਿਲ੍ਹਾ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਜਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ, ਬਲਾਕ ਇੰਚਾਰਜ਼ ਮੁਖਵਿੰਦਰ ਸਿੰਘ, ਸੁਨੀਲ ਕੁਮਾਰ, ਮੋਤੀ ਲਾਲ, ਕੁਲਵਿੰਦਰ ਵਡਾਲੀ, ਹਰਪਰੀਤ ਬੇਦੀ, ਰਿਪੀ, ਵਿਕਰਮ ਸਿੰਘ, ਮਮਤਾ, ਸੁਸ਼ਮਾ ਰਾਣੀ, ਗਣੇਸ਼ ਦੇਵੀ, ਪੂਜਾ, ਬਿਮਲਾ, ਰਾਜਿੰਦਰ ਕੌਰ ਰਜ਼ੀਆ ਸਮੇਤ ਭਾਰੀ ਸੰਖਿਆ ਵਿੱਚ ਵਲੰਟੀਅਰ ਮੌਜ਼ੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media