ਕਪੂਰਥਲਾ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਅਰੰਭੀ ਗਈ ਹਾਈਐਂਡ ਜੌਬ ਮੇਲਿਆਂ ਦੀ ਲੜੀ
ਤਹਿਤ ਡੀ.ਬੀ.ਈ.ਈ ਕਪੂਰਥਲਾ ਵਿਖੇ ਅੱਜ ਇੱਕ ਹਾਈ-ਐਂਡ ਜੌਬ ਮੇਲਾ ਕਰਵਾਇਆ ਗਿਆ।ਜਿਸ ਵਿੱਚ ਪ੍ਰਾਈਵੇਟ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ ਜਿਵੇਂ ਆਈ.ਡੀ.ਬੀ.ਆਈ ਫੈਡਰਲ, ਅਬਰੌਲ ਇੰਜਨੀਅਰਿੰਗ ਵਰਕਸ ਅਤੇ ਇੰਨਫਰਮੇਸ਼ਨ ਪੁਆਇੰਟ ਨੇ ਭਾਗ ਲਿਆ।ਉਨਾਂ ਨੇ ਯੋਗ ਪ੍ਰਾਰਥੀਆਂ ਨੂੰ 2.50 ਲੱਖ /ਸਲਾਨਾ ਤੋਂ ਵੱਧ ਦੇ ਪੈਕੇਜ ਆਫਰ ਕੀਤੇ।ਜਿਲ੍ਹਾ ਕਪੂਰਥਲਾ ਨਾਲ ਸਬੰਧਿਤ 43 ਪ੍ਰਾਰਥੀਆਂ ਵਿਚੋਂ ਕੰਪਨੀਆਂ ਵਲੋਂ 18 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਨ੍ਹਾਂ ਲੜੀਵਾਰ ਹਾਈ-ਐਂਡ ਜੌਬ ਮੇਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਕਪੂਰਥਲਾ ਸ਼੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਰੰਭੀ ਗਈ ਇਸ ਲੜੀ ਤਹਿਤ ਅਗਲਾ ਹਾਈ-ਐਂਡ ਜੌਬ ਮੇਲਾ 7 ਦਸੰਬਰ ਨੂੰ ਡੀ.ਬੀ.ਈ.ਈ ਕਪੂਰਥਲਾ ਵਿਖੇ ਲਗਾਇਆ ਜਾਵੇਗਾ।ਜਿਸ ਵਿੱਚ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਜਿਵੇਂ ਵੀ.ਆਰ ਪ੍ਰੋਫੈਸ਼ਨਲ ਅਤੇ ਪੁਖਰਾਜ ਆਦਿ ਕੰਪਨੀਆਂ ਭਾਗ ਲੈਣਗੀਆਂ ਅਤੇ ਚੁਣੇ ਗਏ ਪ੍ਰਾਰਥੀਆਂ ਨੂੰ 2.50 ਲੱਖ ਤੋਂ ਵੱਧ ਦੇ ਸਲਾਨਾ ਪੈਕੇਜ ਆਫਰ ਕਰਨਗੀਆਂ।ਉਨ੍ਹਾਂ ਜਿਲ੍ਹੇ ਦੇ 10+2 ਅਤੇ ਗਰੈਜ਼ੂਏਟ ਨੌਜਵਾਨਾਂ ਨੂੰ ਇਸ ਮੇਲੇ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media