ਸਮਰਾਲਾ, 8 ਦਸੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਾਲਾ ਵਿਖੇ ਪ੍ਰਵਾਸੀ ਭਾਰਤੀ ਦਲਵੀਰ ਸਿੰਘ ਮਾਂਗਟ
ਪੁੱਤਰ ਸ਼ਿੰਗਾਰਾ ਸਿੰਘ ਯੂ.ਐਸ.ਏ ਵਲੋਂ ਸਕੂਲ ਦੇ 114 ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਵੰਡੀਆਂ ਗਈਆਂ।ਦਾਨ ਕੀਤੀਆਂ ਗਈਆਂ ਵਰਦੀਆਂ ਵਿੱਚ ਪੈਂਟ, ਸ਼ਰਟ, ਟੋਪੀ, ਕੋਟੀ ਅਤੇ ਜੁਰਾਬਾਂ ਸ਼ਾਮਲ ਹਨ।ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਹੇਡੋਂ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਗੁਰਜੰਟ ਸਿੰਘ ਪ੍ਰਿੰਸੀਪਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਨੇ ਸਾਰੇ ਬੱਚਿਆਂ ਨੂੰ ਵਰਦੀਆਂ ਤਕਸੀਮ ਕਰਕੇ ਅਸ਼ੀਰਵਾਦ ਦਿੱਤਾ।ਸਕੂਲ ਇੰਚਾਰਜ਼ ਪੁਸ਼ਵਿੰਦਰ ਸਿੰਘ ਨੇ ਆਏ ਮਹਿਮਾਨਾਂ ਅਤੇ ਪ੍ਰਵਾਸੀ ਵੀਰ ਦਲਵੀਰ ਸਿੰਘ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਪ੍ਰਵਾਸੀ ਵੀਰਾਂ ਵਲੋਂ ਕੀਤੇ ਜਾਂਦੇ ਅਜਿਹੇ ਕਾਰਜ਼ ਉਨਾਂ ਦੇ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਦੀ ਉਚ ਸਿੱਖਿਆ ਅਤੇ ਸਰਕਾਰੀ ਨੌਕਰੀ ਕਰਨ ਦੇ ਕਾਬਲ ਬਣ ਸਕਣ ‘ਚ ਸਹਾਈ ਹੁੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਡੀ.ਪੀ.ਈ, ਹਰਪ੍ਰੀਤ ਸਿੰਘ ਕੋਟਾਲਾ (ਕੋਟਾਲਾ ਸਪੋਰਟਸ), ਲਾਲੀ ਮਾਂਗਟ, ਜੀਤ ਸਿੰਘ, ਸੰਦੀਪ ਸਿੰਘ, ਮਾਸਟਰ ਹਰਮੇਲ ਸਿੰਘ, ਮੈਡਮ ਬਿੰਦੂ, ਮੈਡਮ ਦਲਜੀਤ ਕੌਰ, ਮਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਮੰਚ ਸੰਚਾਲਨ ਮਾ. ਹਰਮੇਲ ਸਿੰਘ ਬਰਮਾ ਵਲੋਂ ਕੀਤਾ ਗਿਆ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media