ਸੀ.ਡੀ.ਐਸ ਚੀਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਟੀਮ ਦੀ ਅਚਾਨਕ ਹੋਈ ਮੌਤ ਤੇ ਕੀਤਾ ਅਫ਼ਸੋਸ ਪ੍ਰਗਟ
ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਰੋਟਰੀ ਕੰਪਲੈਕਸ ਵਿਖੇ ਰੋਟਰੀ ਕਲੱਬ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੌੜ਼ਾ ਦੀ ਅਗਵਾਈ ‘ਚ ਕਈ
ਪ੍ਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਗਜੀਤ ਸਿੰਘ ਜੌੜਾ ਨੇ ਦੱਸਿਆ ਕਿ ਰੋਟਰੀ ਕਲੱਬ ਵਲੋਂ 19 ਦਸੰਬਰ ਨੂੰ ਹਾਰਟ ਚੈਕਿੰਗ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਦੇ ਪ੍ਰੋਜੈਕਟ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ ਹੋਣਗੇ।ਡਾਕਟਰਾਂ ਦੀ ਟੀਮ ਲੁਧਿਆਣਾ ਤੋਂ ਆਵੇਗੀ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ‘ਚ ਉਨ੍ਹਾਂ ਵਲੋਂ ਡੈਂਟਲ ਕੈਂਪ ਦੇ ਪ੍ਰਾਜੈਕਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।ਜੂਨ 2022 `ਚ ਟੈਕਸਾਸ ਅਮਰੀਕਾ ਵਿਖੇ ਹੋਣ ਜਾ ਰਹੀ ਰੋਟਰੀ ਇੰਟਰਨੈਸ਼ਨਲ ਦੀ ਸਾਲਾਨਾ ਕਨਵੋਕੇਸ਼ਨ ਦੇ ਰਜਿਸਟ੍ਰੇਸ਼ਨ ਅਤੇ ਹੋਰ ਕਾਰਜ਼ਾਂ ਲਈ ਹਾਊਸ ਵਲੋਂ ਚੇਅਰਮੈਨ ਐਡਵੋਕੇਟ ਨਵੀਨ ਗਰਗ ਨੂੰ ਬਣਾਇਆ ਗਿਆ ਅਤੇ ਕਈ ਹੋਰ ਅਹਿਮ ਪ੍ਰਾਜੈਕਟਾਂ ਬਾਰੇ ਗੱਲਬਾਤ ਕੀਤੀ ਗਈ।
ਰੋਟਰੀ ਕਲੱਬ ਵਲੋਂ ਸੀ.ਡੀ.ਐਸ ਚੀਫ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਟੀਮ ਦੀ ਅਚਾਨਕ ਹੋਈ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ।ਸੈਕਟਰੀ ਦੀ ਭੂਮਿਕਾ ਐਡਵੋਕੇਟ ਨਵੀਨ ਗਰਗ ਵਲੋਂ ਨਿਭਾਈ ਗਈ।ਪੰਚੁਐਲਿਟੀ ਐਵਾਰਡ ਕੇਵਲ ਕ੍ਰਿਸ਼ਨ ਐਸ.ਡੀ.ਓ ਨੂੰ ਦਿੱਤਾ ਗਿਆ।
ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਡਾ. ਵਿਜੈ ਗਰਗ, ਰਮੇਸ਼ ਗਰਗ ਬੀ.ਕੇ.ਓ, ਅਜੈਬ ਸਿੰਘ ਸੱਗੂ, ਪ੍ਰੈਜ਼ੀਡੈਂਟ ਇਲੈਕਟਿਡ ਸੁਮਿਤ ਬੰਦਲਿਸ਼, ਸੀਨੀਅਰ ਮੀਤ ਪ੍ਰਧਾਨ ਅਨੁਪ੍ਰੀਤ ਸਿੰਘ ਜੌੜਾ, ਸੁਰੇਸ਼ ਸ਼ਸ਼ੀ, ਸ਼ਿਵ ਜ਼ਿੰਦਲ, ਬਹਾਲ ਸਿੰਘ ਕਾਲੇਕਾ, ਗੁਰਚਰਨ ਸਿੰਘ ਹਰੀਕਾ, ਮਦਨ ਲਾਲ ,ਰਮੇਸ਼ ਜਿੰਦਲ, ਪ੍ਰਮੋਦ ਨੀਟੂ, ਲਾਡੀ ਚੰਦ ਗਰਗ ਬੀ.ਕੇ.ਓ, ਡਾ. ਸਿਧਾਰਥ ਫੂਲ, ਆਈ.ਪੀ.ਪੀ ਰਕੇਸ਼ ਸਿੰਗਲਾ, ਰਾਜਨ ਸਿੰਗਲਾ, ਜਗਦੀਪ ਭਾਰਦਵਾਜ ਅਤੇ ਹੋਰ ਮੈਂਬਰ ਮੌਜ਼ੂਦ ਸਨ।
Punjab Post Daily Online Newspaper & Print Media