Wednesday, October 14, 2026

ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਕੀਤੀ ਜਾਵੇਗੀ ਬਣਦੀ ਕਾਰਵਾਈ – ਡੀ.ਸੀ.ਪੀ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਡੀ.ਸੀ.ਪੀ ਹਰਪਾਲ ਸਿੰਘ ਭੰਡਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਵਾਲੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਜੰਗਲਾ ਟੱਪ ਕੇ ਨੌਜਵਾਨ ਪ੍ਰਕਾਸ਼ ਅਸਥਾਨ ਅੰਦਰ ਗਿਆ ਅਤੇ ਸ੍ਰੀ ਸਾਹਿਬ ਚੁੱਕ ਲਈ।ਇਹ ਦੇਖ ਕੇ ਉਥੇ ਬੈਠੇ ਸਿੰਘਾਂ ਨੇ ਤੁਰੰਤ ਉਸ ਨੂੰ ਫੜਿਆ ਅਤੇ ਬਾਹਰ ਲਿਆਉਂਦਿਆਂ ਉਸ ਦੀ ਭਾਰੀ ਕੁੱਟ ਮਾਰ ਕੀਤੀ।ਜਿਸ ਨਾਲ ਉਹ ਮਰ ਗਿਆ।ਉਨਾਂ ਕਿਹਾ ਕਿ ਕੈਮਰਿਆਂ ‘ਚ ਸਾਰਾ ਕੁੱਝ ਆ ਗਿਆ ਹੈ।ਉਹ ਇਕੱਲਾ ਸੀ ਉਸ ਨੇ ਵਾਲ ਕੱਟੇ ਸਨ ਅਤੇ ਸਿਰ ‘ਤੇ ਪੀਲਾ ਪਟਕਾ ਬੰਨਿਆ ਸੀ।ਇਸ ਘਟਨਾ ਕਰਕੇ ਸੰਗਤ ਵਿੱਚ ਕਾਫੀ ਰੋਸ ਸੀ।ਹੁਣ ਪੋਸਟ ਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਵਾਵਾਂਗੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …