Wednesday, September 16, 2026

ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਵਲੋਂ ਬੀ.ਕੇ.ਯੂ ਏਕਤਾ (ਉਗਰਾਹਾਂ) ਦੇ ਸੰਘਰਸ਼ ਦਾ ਸਮਰਥਨ

ਸਮਰਾਲਾ, 21 ਦਸੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਜ਼ਿਲ੍ਹਾ ਪੱਧਰ ’ਤੇ ਦਿੱਤੇ ਜਾ ਰਹੇ ਧਰਨਿਆਂ ਦਾ ਪੁਰਜ਼ੋਰ ਸਮੱਰਥਨ ਕਰਦੇ ਹੋਏ ਸ੍ਰੀ ਬ੍ਰਾਹਮਣ ਸਭਾ ਪੰਜਾਬ ਨੇ ਇਨ੍ਹਾਂ ਨੂੰ ਤਰਕ ਸੰਗਤ ਅਤੇ ਵਾਜ਼ਿਬ ਕਰਾਰ ਦਿੱਤਾ ਹੈ।ਪ੍ਰੈਸ ਦੇ ਨਾਮ ਤੇ ਬਿਆਨ ਜ਼ਾਰੀ ਕਰਦਿਆਂ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਅਤੇ ਬ੍ਰਾਹਮਣ ਸਭਾ ਦੇ ਚੇਅਰਮੈਨ (ਯੂਥ ਵਿੰਗ) ਰਾਜਨ ਸ਼ਰਮਾ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਕੁੱਝ ਜ਼ਰੂਰੀ ਮੰਗਾਂ ਅਜੇ ਤੱਕ ਸਰਕਾਰਾਂ ਨੇ ਨਹੀਂ ਮੰਨੀਆਂ ਜਿਵੇਂ ਕਿ ਸਮਰਾਲਾ ਇਲਾਕੇ ਵਿੱਚ 24 ਅਪ੍ਰੈਲ 2019 ਦੇ ਗੜ੍ਹੇਮਾਰੀ ਦੇ ਮੁਆਵਜ਼ਜੇ ਦੀ ਕਾਣੀ ਵੰਡ, ਫਸਲਾਂ ਦਾ ਮੁਆਵਜ਼ਾ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਐਕਸ ਗਰਾਂਟਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਆਦਿ।ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਮੋਢੀ ਨੇਤਾ ਦੁਆਰਾ ਸੰਘਰਸ਼ ਖਤਮ ਕਰਨ ਦਾ ਬਿਆਨ ਮੰਦਭਾਗਾ ਹੈ ਅਤੇ ਇਕ ਦੂਜੇ ‘ਤੇ ਆਰ.ਐਸ.ਐਸ ਪੱਖੀ, ਕਿਸਾਨੀ ਵਿੰਗ ਦੇ ਅਹੁੱਦੇਦਾਰ ਜਾਂ ਮੈਂਬਰ ਹੋਣਾ, ਕਿਸਾਨਾਂ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਬ੍ਰਾਹਮਣ ਸਭਾ ਪੰਜਾਬ ਸੰਯੁਕਤ ਕਿਸਾਨ ਮੋਰਚੇ ਵਲੋਂ ਭੇਜੇ ਗਏ ਸੰਘਰਸ਼ ਪ੍ਰੋਗਰਾਮਾਂ ਵਿੱਚ ਤਨ, ਮਨ ਅਤੇ ਧਨ ਨਾਲ ਲਗਾਤਾਰ 25 ਸਤੰਬਰ 2020 ਤੋਂ ਹਿੱਸਾ ਪਾਉਂਦੀ ਆ ਰਹੀ ਹੈ।ਉਹਨਾਂ ਮਾਲਵਾ ਕਾਲਜ ਬੌਂਦਲੀ ਵਿਖੇ ਜਾਮ ਦੀ ਗੱਲ ਜਾਂ ਟੋਲ ਪਲਾਜ਼ੇ ਘੁਲਾਲ ਤੇ ਜਾਮ, ਮਾਛੀਵਾੜਾ ਰੋਡ ਤੇ ਜਾਮ, ਮੁਲਾਜ਼ਮਾਂ ਦੇ ਮਿਸ਼ਾਲ ਮਾਰਚ, ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕਣਾ, ਪੱਗੜੀ ਸੰਭਾਲ ਦਿਵਸ, ਸਮਰਾਲਾ ਚੌਂਕ ਵਿੱਚ ਜ਼ਾਮ ਆਦਿ ਸਾਰੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …