Friday, September 18, 2026

ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੁਇਜ਼ ਮੁਕਾਬਲੇ

ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਇਲਾਕੇ ‘ਚ ਪੈਂਦੇ ਕਮਲਜੋਤੀ ਪਬਲਿਕ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੁਇਜ਼ ਮੁਕਾਬਲੇ ਆਯੋਜਿਤ ਕੀਤੇ ਗਏ।ਉਚੇਚੇ ਤੌਰ ‘ਤੇ ਪਹੁੰਚੇ ਭਾਈ ਮੰਝ ਨਿਸ਼ਕਾਮ ਗੁਰਮਿਤ ਅਕੈਡਮੀ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸਿੱਖ ਧਰਮ, ਬਾਣੀ ਅਤੇ ਬਾਣੇ ਦੇ ਸਿਧਾਂਤ ਬਾਰੇ ਦੱਸਿਆ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ।ਕੁਇਜ਼ ਮੁਕਾਬਲੇ ਦੇ ਜੇਤੂ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਸਟੇਸ਼ਨਰੀ ਅਤੇ ਹੋਰ ਜਰੂਰੀ ਸਮਾਨ ਵੰਡਿਆ ਗਿਆ ।
ਸਕੂਲ ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਨੇ ਭਾਈ ਮੰਝ ਨਿਸ਼ਕਾਮ ਗੁਰਮਿਤ ਅਕੈਡਮੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਧਰਮ ਨਾਲ ਜੋੜਨਾ ਅਤਿ ਜਰੂਰੀ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …