ਅੰਮ੍ਰਿਤਸਰ 31 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਜਨਵਰੀ-2022 ਦੇ ਦਸਵੀਂ/ਬਾਰ੍ਹਵੀਂ ਪਾਸ
ਬੇਰੋਜਗਾਰ ਲੜਕੇ/ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ਵੱਖ-ਵੱਖ 6 ਮਹੀਨਿਆਂ ਦੇ ਕੋਰਸਾਂ ਦਾ ਦਾਖਲਾ 15 ਦਸੰਬਰ ਤੱਕ ਭਰਿਆ ਜਾ ਸਕਦਾ ਹੈ।ਇਸ ਸਾਰੇ ਕੋਰਸ ਦਸਵੀਂ ਅਤੇ ਬਾਹ੍ਹਰਵੀਂ ਪਾਸ ਵਿਦਿਆਰਥੀਆਂ ਲਈ ਹਨ।
ਵਿਭਾਗ ਦੇ ਡਾਇਰੈਕਟਰ ਡਾ. ਸਰੋਜ ਅਰੋੜਾ ਨੇ ਦੱਸਿਆ ਕਿ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸਾਂ ਵਿਚ ਕਟਿੰਗ ਐਂਡ ਟੇਲਰਿੰਗ, ਬਿਊਟੀ ਕਲਚਰ (ਦਸਵੀਂ ਪਾਸ ਲੜਕੀਆਂ ਵਾਸਤੇ), ਵੈਬ ਡਿਜ਼ਾਈਨਿੰਗ, ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲ ਅਤੇ ਕੰਪਿਊਟਰ ਬੇਸਿਕ ਕੌਨਸੇਪਟ (ਬਾਰਵੀਂ ਪਾਸ ਲੜਕੇ ਅਤੇ ਲੜਕੀਆਂ ਵਾਸਤੇ) ਆਦਿ ਸ਼ਾਮਿਲ ਹਨ।
ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲਾ ਮਿਤੀ 15 ਜਨਵਰੀ 2022 ਤੱਕ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਵੈਬਸਾਈਟ `ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media