Tuesday, April 14, 2026

ਪ੍ਕਾਸ਼ ਪੁਰਬ ਦੇ ਸਬੰਧ ‘ਚ ਪ੍ਭਾਤ ਫੇਰੀਆਂ ਜਾਰੀ, 7 ਜਨਵਰੀ ਨੂੰ ਸਜਾਏ ਜਾਣਗੇ ਨਗਰ ਕੀਰਤਨ

ਬਾਲ ਕਵੀ ਦਰਬਾਰ 6 ਜਨਵਰੀ ਨੂੰ

ਸੰਗਰੂਰ, 4 ਜਨਵਰੀ (ਜਗਸੀਰ ਲੌਂਗੋਵਾਲ) – ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਕਾਸ਼ ਪੁਰਬ ਦੇ ਸਬੰਧ ਵਿੱਚ ਪ੍ਭਾਤ ਫੇਰੀਆਂ ਰੌਜਾਨਾ ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਤੋਂ ਜਾਰੀ ਹਨ।ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਮੀਤ ਸਿੰਘ ਸਾਹਨੀ, ਪਰਮਿੰਦਰ ਸਿੰਘ ਸੋਬਤੀ, ਗੁਰਿੰਦਰ ਸਿੰਘ ਸਰਨਾ, ਗੁਰਜੰਟ ਸਿੰਘ, ਬਾਬਾ ਸੁੰਦਰ ਸਿੰਘ, ਭਾਈ ਗੁਰਧਿਆਨ ਸਿੰਘ ਦੀ ਦੇਖ-ਰੇਖ ਹੇਠ ਇਹਨਾਂ ਪ੍ਭਾਤ ਫੇਰੀਆਂ ਵਿੱਚ ਸ਼ਹਿਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਰਹੀਆਂ ਹਨ।ਪ੍ਰੇਮਜੀਤ ਸਿੰਘ ਹੀਰਾ, ਕਰਤਾਰ ਸਿੰਘ, ਦਲਵੀਰ ਸਿੰਘ ਬਾਬਾ, ਹਰਵਿੰਦਰ ਸਿੰਘ ਪੱਪੂ, ਸੁਰਿੰਦਰ ਪਾਲ ਸਿੰਘ ਸਿਦਕੀ ਤੇ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਸਵਰਨ ਕੌਰ, ਪਰਮਿੰਦਰ ਕੌਰ, ਗੁੱਡੀ ਭੈਣ ਜੀ, ਗੁਰਵੀਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਹਰਮਿੰਦਰ ਕੌਰ , ਕੁਲਵਿੰਦਰ ਕੌਰ ਢੀਂਗਰਾ ਤੇ ਬੱਚਿਆਂ ਵਲੋਂ ਗੁਰਬਾਣੀ ਦੇ ਸ਼ਬਦਾਂ, ਕਵਿਤਾਵਾਂ ਤੇ ਗੀਤਾਂ ਰਾਹੀਂ ਗੁਰੂ ਸਾਹਿਬ ਦੇ ਸੰਦੇਸ਼ਾਂ ਦਾ ਸੰਚਾਰ ਕੀਤਾ ਜਾ ਰਿਹਾ ਹੈ।ਗੁਰਦੀਪ ਸਿੰਘ ਪੰਮਾ ਵਲੋਂ ਸੰਚਾਲਨ ਸਕੱਤਰ ਦੀ ਸੇਵਾ ਨਿਭਾਈ ਜਾ ਰਹੀ ਹੈ।ਨਿਊ ਪ੍ਰਤਾਪ ਨਗਰ ਵਿਖੇ ਪ੍ਭਾਤ ਫੇਰੀ ਪਹੁੰਚਣ ‘ਤੇ ਹਰਜੀਤ ਸਿੰਘ ਢੀਂਗਰਾ ਪਰਿਵਾਰ ਦੇ ਨਾਲ ਮਹਿੰਦਰ ਸਿੰਘ ਸੰਧੂ, ਪ੍ਰੋਫੈਸਰ ਗੁਰਜੀਤ ਸਿੰਘ, ਐਡਵੋਕੇਟ ਸਤੀਸ਼ ਕਾਂਸਲ, ਗੌਰਵ ਸਿੰਗਲਾ, ਭਵਨਪ੍ਰੀਤ ਸਿੰਘ ਤੋਂ ਬਿਨਾਂ ਸੁਖਵਿੰਦਰ ਸਿੰਘ ਫੁੱਲ ਇੰਚਾਰਜ਼ ਅਜੀਤ ਆਦਿ ਨੇ ਫੁੱਲਾਂ ਦੀ ਵਰਖਾ ਕਰਕੇ ਸੰਗਤਾਂ ਦਾ ਸਤਿਕਾਰ ਕੀਤਾ।ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਗੁਰਿੰਦਰ ਸਿੰਘ ਸਰਨਾ, ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਲੋਨੀ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
                  ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਪ੍ਭਾਤ ਫੇਰੀ ਸੰਗਤ ਦਾ ਸਵਾਗਤ ਕਮੇਟੀ ਪ੍ਰਧਾਨ ਜਗਤਾਰ ਸਿੰਘ, ਹਰਪ੍ਰੀਤ ਸਿੰਘ ਰਿੰਕੂ, ਕੁਲਵੀਰ ਸਿੰਘ, ਭਾਈ ਭੋਲਾ ਸਿੰਘ ਹੈਡ ਗ੍ੰਥੀ ਤੇ ਇਸਤਰੀ ਸਤਿਸੰਗ ਸਭਾ ਨੇ ਕੀਤਾ।ਇਸੇ ਤਰਾਂ ਗੁਰਦੁਆਰਾ ਭਗਤ ਰਵੀਦਾਸ ਵਿਖੇ ਸੁਖਦੇਵ ਸਿੰਘ ਪ੍ਰਧਾਨ, ਹਰਚੰਦ ਸਿੰਘ, ਰੋੌਸ਼ਨ ਕੁਮਾਰ ਆਦਿ ਨੇ ਸਵਾਗਤ ਕੀਤਾ।ਰੌਜ਼ਾਨਾ ਵੱਖ ਵੱਖ ਮੁਹੱਲੇ ਨਿਵਾਸੀਆਂ ਤੇ ਗੁਰੂ ਘਰਾਂ ਵੱਲੋਂ ਸੰਗਤਾਂ ਦੀ ਚਾਹ, ਦੁੱਧ, ਕਾਫੀ, ਬਰੈਡ, ਸਮੋਸ, ਖੀਰ ਤੇ ਅਨੇਕਾਂ ਪਦਾਰਥਾਂ ਨਾਲ ਸੇਵਾ ਕੀਤੀ ਜਾ ਰਹੀ ਹੈ।ਰਾਜਨ ਸਰਨਾ, ਕਿਸ਼ਨ ਸਿੰਘ ਕੋਹਲੀ, ਮਹਿੰਦਰ ਸਿੰਘ, ਹਰਵਿੰਦਰ ਸਿੰਘ ਕੋਹਲੀ, ਗੁਰਿੰਦਰਵੀਰ ਸਿੰਘ ਗੋਲਾ, ਰਾਜਵਿੰਦਰ ਸਿੰਘ ਲੱਕੀ, ਬਲਜਿੰਦਰ ਸਿੰਘ ਬੱਲੂ, ਦਮਨਜੀਤ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਮਨਵਿੰਦਰ ਸਿੰਘ, ਉਪਿੰਦਰ ਸਿੰਘ ਸੋਬਤੀ, ਜਸਵਿੰਦਰ ਸਿੰਘ ਟੁਰਨਾ ਆਦਿ ਵੱਖ ਵੱਖ ਸੇਵਾਵਾਂ ਨਿਭਾਅ ਰਹੇ ਹਨ।ਗੁਰਮੀਤ ਸਿੰਘ ਸਾਹਨੀ ਸਕੱਤਰ ਨੇ ਦੱਸਿਆ ਕਿ 6 ਜਨਵਰੀ ਨੂੰ ਸ਼ਾਮ 5 ਵਜੇ ਸ੍ਰੀ ਸੁਖਮਨੀ ਸਾਹਿਬ ਸੋਸਾਇਟੀ ਦੇ ਸਹਿਯੋਗ ਨਾਲ ਬਾਲ ਕਵੀ ਦਰਬਾਰ ਹੋਵੇਗਾ।7 ਜਨਵਰੀ ਨੂੰ ਸਵੇਰੇ 10.30 ਵਜੇ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚਾਲੇ ਪਾਵੇਗਾ।8 ਜਨਵਰੀ ਨੂੰ ਸਵੇਰੇ 10 ਵਜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਕਵਿਸ਼ਰੀ ਗਾਇਨ ਮੁਕਾਬਲੇ ਹੋਣਗੇ, ਜਦੋਂ ਕਿ 09 ਜਨਵਰੀ ਪਕਾਸ਼ ਪੁਰਬ ਦਿਹਾੜੇ ਤੇ ਦਿਨ ਤੇ ਰਾਤ ਨੂੰ ਮਹਾਨ ਗੁਰਮਤਿ ਸਮਾਗਮ ਹੋਣਗੇ।ਸਮਾਗਮਾਂ ਦੀ ਸਮਾਪਤੀ 10 ਜਨਵਰੀ ਨੂੰ ਰਾਤ 8.00 ਵਜੇ ਹੋ ਰਹੇ ਬੇਮਿਸਾਲ ਕਵੀ ਦਰਬਾਰ ਨਾਲ ਹੋਵੇਗੀ।ਸਾਰੇ ਪ੍ਰੋਗਰਾਮਾਂ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …