ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ) – ਡਾ. ਐਸ.ਪੀ ਸਿੰਘ ਓਬਰਾਏ ਵਲੋਂ ਚਲਾਏ ਜਾ ਰਹੇ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਵਲੋਂ ਸਰਕਾਰੀ ਸਿਵਲ
ਹਸਪਤਾਲ ਸੰਗਰੂਰ ਨੂੰ ਤੀਸਰੀ ਡਾਇਲਸਿਸ ਮਸ਼ੀਨ ਦਿੱਤੀ ਗਈ ਹੈ।ਇਸ ਸਮੇਂ ਟਰੱਸਟ ਵਲੋਂ ਡਾ. ਰਜਿੰਦਰ ਸਿੰਘ ਅਟਵਾਲ, ਕੋਆਡੀਨੇਟਰ ਸ਼ਸ਼ੀ ਭੂਸ਼ਨ, ਟਰੱਸਟ ਦੀ ਜਿਲ੍ਹਾ ਟੀਮ ਦੇ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਖਜਾਨਚੀ ਕੁਲਵੰਤ ਸਿੰਘ ਬਾਜਵਾ, ਕਾਰਜਕਾਰੀ ਮੈਂਬਰ ਸਤਨਾਮ ਸਿੰਘ ਦਮਦਮੀ ਅਤੇ ਫਤਿਹ ਪ੍ਰਭਾਕਰ ਮੌਜ਼ੂਦ ਸਨ।ਡਾ. ਰਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ 2015 ਤੋਂ ਡਾਇਲਸਿਸ ਮਸ਼ੀਨਾਂ ਦੇਣੀਆਂ ਸ਼ੁਰੂ ਕੀਤੀਆਂ ਸਨ।9 ਸੂਬਿਆਂ ਦੇ 77 ਸੈਂਟਰਾਂ ਵਿੱਚ 194 ਮਸ਼ੀਨਾਂ ਹੁਣ ਤੱਕ ਕੰਮ ਕਰ ਰਹੀਆਂ ਹਨ।ਡਾ. ਬਲਜੀਤ ਸਿੰਘ ਐਸ.ਐਮ.ਓ ਸੰਗਰੂਰ ਨੇ ਕਿਹਾ ਕਿ ‘ਸਰਬਤ ਦਾ ਭਲਾ ਚੈਰੀਟੇਬਲ ਟਰੱਸਟ’ ਵਲੋਂ ਡਾਇਲਸਿਸ ਕਰਾਉਣ ਵਾਲੇ ਮਰੀਜ਼ਾਂ ਨੂੰ ਸਸਤੀ ਤੇ ਵਧੀਆ ਡਾਇਲਸਿਸ ਕਰਾਉਣ ਲਈ ਇਹ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਸੰਗਰੂਰ ਵਿਖੇ ਟਰੱਸਟ ਵਲੋਂ ਦਿੱਤੀਆਂ ਗਈਆਂ ਦੋ ਮਸ਼ੀਨਾਂ ਪਹਿਲਾਂ ਕੰਮ ਕਰ ਰਹੀਆਂ ਹਨ ਤੇ ਤੀਸਰੀ ਮਸ਼ੀਨ ਹੁਣ ਦਿੱਤੀ ਗਈ ਹੈ।ਇਸ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਕਾਫੀ ਲਾਭ ਮਿਲੇਗਾ।ਇਸ ਮੌਕੇ ਡਾ. ਵਿਨੋਦ, ਡਾ. ਪਰਮਜੀਤ ਕਲੇਰ, ਡਾ. ਰਾਹੁਲ, ਡਾ. ਹਿਮਾਂਸ਼ੂ ਅਤੇ ਸਿਵਲ ਹਸਪਤਾਲ ਦੇ ਹੋਰ ਸਟਾਫ ਮੈਬਰ ਮੌਜ਼ੂਦ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media