ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਤੋਂ ਨਰਾਜ਼ ਹੋ ਕੇ ਕਾਂਗਰਸ ਦੇ 2 ਮੌਜ਼ੂਦਾ ਪੰਚਾਇਤ ਮੈਂਬਰਾਂ ਸਮੇਤ 20
ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਪਿੰਡ ਕੋਹਾਲੀ ਵਿਖੇ ‘ਆਪ’ ਵਿੱਚ ਆਏ ਪੂਰਨ ਸਿੰਘ ਪੰਚ, ਹਰਦੀਪ ਸਿੰਘ ਸੈਕਟਰੀ ਪੰਚਾਂ, ਸਮੇਤ ਬਲਕਾਰ ਸਿੰਘ ਸੈਕਟਰੀ, ਬਲਵਿੰਦਰ ਸਿੰਘ ਮੌੜ, ਜਸਬੀਰ ਸਿੰਘ ਜੱਸਾ, ਨਿਸ਼ਾਨ ਸਿੰਘ, ਸੁਰਿੰਦਰ ਸਿੰਘ ਨਾਮਧਾਰੀ, ਜਥੇ. ਹਰਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਬਾਜ ਸਿੰਘ, ਸਵੈਮਾਨ ਸਿੰਘ, ਜਗੀਰ ਸਿੰਘ, ਸੁੱਚਾ ਸਿੰਘ, ਬਲਕਾਰ ਸਿੰਘ, ਗੁਰਨੇਕ ਸਿੰਘ, ਸ਼ਰਨਜੀਤ ਸਿੰਘ, ਅੰਗਰੇਜ਼ ਸਿੰਘ, ਬੀਰਾ ਡੁਬਈ ਆਦਿ ਨੂੰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਉਮੀਦਵਾਰ ਬਲਦੇਵ ਸਿੰਘ ਮਿਆਦੀਆਂ ਨੇ ਸਨਮਾਨਿਤ ਕੀਤਾ।ਉਨਾਂ ਕਿਹਾ ਕਿ ਆਪ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਨਾਲ ਨੌਜਵਾਨ ਪੀੜ੍ਹੀ ਵਿੱਚ ਕਾਫੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ‘ਚ ਨੌਜਵਾਨ ਆਪ ਨਾਲ ਜੁੜ ਰਹੇ ਹਨ ।
ਇਸ ਮੌਕੇ ਤੇ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲਜੀਤ ਸਿੰਘ ਕੁੱਕੂ ਕੋਹਾਲੀ, ਪਰਮਜੀਤ ਸਿੰਘ ਰੰਗੇਵਾਲੀਆ, ਗੁਰਮੁੱਖ ਸਿੰਘ ਭੱਗਾਪੁਰੀਆ ਤੇ ਅਰਪਣਪਾਲ ਸਿੰਘ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media