Tuesday, March 3, 2026

26 ਜਨਵਰੀ ਲੋਕ ਪੱਖੀ ਬਦਲ ਉਸਾਰੂ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ

ਬੀਬੀਆਂ ਦੀ ਕਮਾਂਡ ਹੇਠ ਵੱਡੇ ਕਾਫ਼ਲੇ ਪਿੰਡਾਂ ਚੋਂ ਹੋਣਗੇ ਰਵਾਨਾ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਅੱਜ ਚਾਰ ਜੋਨਾਂ ਦੀਆਂ ਬੀਬੀਆਂ ਦੀ ਕਨਵੈਨਸ਼ਨ ਜ਼ੋਨ ਮਜੀਠਾ, ਬਾਬਾ ਬੁੱਢਾ ਜੀ, ਕੱਥੂਨੰਗਲ, ਟਾਹਲੀ ਸਾਹਿਬ, ਮਜੀਠਾ ਦਾਣਾ ਮੰਡੀ ਵਿੱਚ ਹੋਈ।ਆਗੂਆਂ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।ਬੀਬੀਆਂ ਨੂੰ ਜਥੇਬੰਦ ਕਰਨਾਂ ਤੇ ਸੰਘਰਸ਼ਾਂ ਦੇ ਰਾਹ ਤੋਰਨਾ ਅਤੇ ਬੀਬੀਆਂ ਤੋਂ ਬਿਨਾਂ ਇਹ ਮੋਰਚਾ ਸਿਰੇ ਲੱਗਣਾ ਸੰਭਵ ਨਹੀਂ ਸੀ।
                  ਅੱਜ ਦੀ ਕਨਵੈਨਸ਼ਨ ਵਿੱਚ ਬੀਬੀਆਂ ਦੀ ਵੱਡੇ ਪੱਧਰ ਦੀ ਤਿਆਰੀ ਅਤੇ ਲਾਮਬੰਦੀ ਵੇਖ ਕੇ ਆਗੂਆਂ ਨੇ ਭਰੋਸਾ ਜਤਾਇਆ ਕਿ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਲੱਖਾਂ ਦਾ ਇਕੱਠ ਹੋਵੇਗਾ ਤੇ ਕੁਦਰਤ ਪੱਖੀ ਨੀਤੀਆਂ ਲਾਗੂ ਕਰਵਾਉਣ ਵਿਚ ਹਾਕਮ ਸਰਕਾਰਾਂ ਦੀਆਂ ਚੂਲਾਂ ਹਿਲਾ ਕੇ ਰੱਖ ਦੇਵੇਗਾ।
                  ਕਿਸਾਨ ਆਗੂਆਂ ਬਲਦੇਵ ਸਿੰਘ ਬੱਗਾ ਤੇ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਸਾਰੇ ਪਿੰਡਾਂ ਅਤੇ ਸਮੂਹ ਵਰਗਾਂ ਦੀ ਭਾਈਚਾਰਕ ਸਾਂਝ ‘ਚ ਹੋਇਆ ਵਾਧਾ ਕਿਸਾਨ ਮਜ਼ਦੂਰ ਲਹਿਰ ਦੀ ਮਹਾਨ ਪ੍ਰਾਪਤੀ ਹੈ।ਲੋਕ ਸਮਝ ਪੱਖੋਂ ਮਜ਼ਬੂਤ ਹੋਏ ਹਨ ਕਿ ਸਘੰਰਸ਼ਾਂ ਦੇ ਰਾਹ ‘ਤੇ ਚੱਲ ਕੇ ਹੀ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ ਨਾਂ ਕਿ ਵੋਟਤੰਤਰ ਨਾਲ।ਸਾਰੇ ਪਿੰਡਾਂ ਦੀਆਂ ਵੱਡੇ ਪੱਧਰ ਦੀਆਂ ਤਿਆਰੀਆ ਮੁਕੰਮਲ ਹੋ ਚੱਕੀਆਂ ਹਨ।ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ 26 ਜਨਵਰੀ ਨੂੰ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਲੱਖਾਂ ਦਾ ਇਕੱਠ ਕਰੇਗੀ ਜੋ ਮੀਲ ਪੱਥਰ ਸਾਬਤ ਹੋਵੇਗਾ।ਅੱਜ ਸਟੇਜ਼ ਸੰਚਾਲਨ ਬੀਬੀ ਰੁਪਿੰਦਰ ਕੌਰ ਅਬਦਾਲ, ਬੀਬੀ ਜਸਵਿੰਦਰ ਕੌਰ ਸ਼ਹਿਜ਼ਾਦਾ ਅਤੇ ਬੀਬੀ ਕੁਲਵੰਤ ਕੋਰ ਤਲਵੰਡੀ ਖੁਮਣ ਨੇ ਬਤੌਰ ਸਟੇਜ਼ ਸੈਕਟਰੀ ਕੀਤਾ।
                ਇਸ ਮੌਕੇ ਹਾਜ਼ਰ ਕਿਸਾਨ ਆਗੂ ਮੁਖਤਾਰ ਸਿੰਘ ਭੰਗਵਾ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਕੰਧਾਰ ਸਿੰਘ ਭੋਏਵਾਲ, ਕਿਰਪਾਲ ਸਿੰਘ ਕਲੇਰ, ਸਰਬਨਰੰਜਨ ਸਿੰਘ ਦੋਧਾਲਾ, ਮੇਜਰ ਸਿੰਘ ਅਬਦਾਲ, ਟੇਕ ਸਿੰਘ ਝੰਡੇ, ਸੁਖਦੇਵ ਸਿੰਘ ਕਾਜ਼ੀਕੋਟ ਗੋਪਾਲ ਸਿੰਘ ਕੋਟਲਾ ਸੁਲਤਾਨ, ਲਾਟੀ ਹਮਜ਼ਾ ਹਾਜ਼ਰ ਰਹੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …