ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਤੋਂ ਸਕੂਲਾਂ, ਕਾਲਜਾਂ ਨੂੰ ਬੰਦ ਕਰਨ ਦਾ ਸਿਲਸਿਲਾ ਜਾਰੀ ਹੈ।ਵਿਗਿਆਨਕ
ਨਜ਼ਰੀਏ ਤੇ ਦੂਰ ਦ੍ਰਿਸ਼ਟੀ ਸੋਚ ਤੋਂ ਇਹ ਬੱਚਿਆਂ ਤੇ ਦੇਸ਼ ਦੇ ਭਵਿੱਖ ਲਈ ਠੀਕ ਨਹੀਂ।ਤਰਕਸ਼ੀਲ ਆਗੂ ਮਾਸਟਰ ਪਰਮ ਵੇਦ, ਕਰਿਸ਼ਨ ਸਿੰਘ, ਚਰਨ ਕਮਲ ਸਿੰਘ, ਗੁਰਦੀਪ ਸਿੰਘ, ਸੁਰਿੰਦਰ ਪਾਲ, ਨਿਰਮਲ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਘਰੇ ਬਿਠਾ ਕਿ ਅਸੀਂ ਆਪਣੇ ਦੇਸ਼ ਲਈ ਵਿਗਿਆਨੀ, ਡਾਕਟਰ, ਖੋਜ਼ੀ, ਕਿਥੋਂ ਲਿਆਵਾਂਗੇ, ਕਿਥੋਂ ਪੈਦਾ ਕਰਾਂਗੇ।ਕਰੋਨਾ ਦੀ ਆੜ ਵਿੱਚ ਬੱਚਿਆਂ ਤੋਂ ਸਿਖਿਆ, ਖੇਡ ਤੇ ਖੁਸ਼ੀ ਖੋਹੀ ਜਾ ਰਹੀ ਹੈ।ਇਸ ਤਰਾਂ ਸਕੂਲ, ਕਾਲਜ ਬੰਦ ਕਰਨਾ ਬੇਲੋੜਾ ਤੇ ਗੈਰਜ਼ਰੂਰੀ ਹੈ।ਸੁਹਿਰਦ ਦੇਸ਼ ਵਾਸੀ ਇਸ ਵਰਤਾਰੇ ਤੋਂ ਅਤੀ ਪ੍ਰੇਸ਼ਾਨ ਤੇ ਦੁੱਖੀ ਹਨ।ਮਾਲ ਖੁਲ੍ਹੇ, ਠੇਕੇ ਖੁਲ੍ਹੇ, ਦੁਕਾਨਾਂ ਖੁੱਲੀਆਂ, ਰੈਸਟੋਰੈਂਟ ਖੁੱਲੇ, ਬੱਸਾਂ, ਰੇਲਾਂ ਮੁਸਾਫਰਾਂ ਨਾਲ ਭਰੀਆਂ ਜਾ ਰਹੀਆਂ ਹਨ।ਉਨਾਂ ਨੇ ਪੰਜਾਬ ਸਰਕਾਰ ਪਾਸੋਂ ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸਾਰੇ ਵਿਦਿਅਕ ਅਦਾਰੇ ਖੋਲ੍ਹਣ ਦੀ ਜ਼ੋਰਦਾਰ ਮੰਗ ਕੀਤੀ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media