Sunday, September 20, 2026

ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) – ਥਾਣਾ ਮੁੱਖੀ ਵੱਲਾ ਐਸ.ਆਈ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰਛਪਾਲ ਸਿੰਘ ਤੇ ਸਾਥੀ ਕਰਮਚਾਰੀਆਂ ਨੇ ਇੱਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।ਜਿਸ ਦੀ ਪਛਾਣ ਸੋਢੀ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮੀਆ ਪੰਧੇਰ ਜਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।ਐਸ.ਆਈ ਨੇ ਦੱਸਿਆ ਕਿ ਗੋਲਡਨ ਗੇਟ ਵਲੋਂ ਆ ਰਹੇ ਮੋਟਰਸਾਈਕਲ ਸਵਾਰ ਇੱਕ ਮੋਨੇ ਨੌਜਵਾਨ ਨੂੰ ਖੰਡੇ ਵਾਲਾ ਚੌਕ ਨੇੜੇ ਜਦ ਰੁੱਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ।ਜਿਸ ਨੂੰ ਏ.ਐਸ.ਆਈ ਰਛਪਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ।ਉਹ ਮੋਟਰਸਾਈਕਲ ਦਾ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।ਉਨਾਂ ਕਿਹਾ ਕਿ ਉਕਤ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਈਕਲ ਦਾ ਨੰਬਰ ਪੀਬੀ 02 ਏ.ਜੀ 1989 ਵਾਹਨ-ਐਪ ‘ਤੇ ਸਰਚ ਦੌਰਾਨ ਮਰੂਤੀ ਜੈਨ ਕਾਰ ਦਾ ਪਾਇਆ ਗਿਆ।ਮੁਲਜ਼ਮ ਖਿਲ਼ਾਫ ਸਥਾਨਕ ਥਾਣਾ ਮਕਬੂਲਪੁਰਾ ਵਿਖੇ ਮਾਮਲਾ ਦਰਜ਼ ਕਰਨ ਉਪਰੰਤ ਤਫ਼ਤੀਸ਼ ਜਾਰੀ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …