Saturday, August 15, 2026

ਇੰਜ. ਭੁਪਿੰਦਰ ਸਿੰਘ ਸੰਧੂ ਨੇ ਸੰਭਾਲਿਆ ਗਰਿਡ ਉਸਾਰੀ ਉਪ ਮੰਡਲ ਦਾ ਚਾਰਜ਼

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਪੰਜਾਬ ਰਾਜ ਬਿਜਲੀ ਨਿਗਮ ਦੇ 220 ਕੇ.ਵੀ ਵਰਪਾਲ ਵਿਖੇ ਸਥਿਤ ਗਰਿਡ ਉਸਾਰੀ ਉਪ ਮੰਡਲ ਕਰੇਨ ਬੇਅ ਤੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਬਲਦੇਵ ਸਿੰਘ ਦੀ ਸੇਵਾ ਮੁਕਤੀ ਪਿਛੋਂ ਇਸ ਉਪ ਮੰਡਲ ਦਾ ਚਾਰਜ਼ ਇੰਜ. ਭੁਪਿੰਦਰ ਸਿੰਘ ਸੰਧੂ ਨੇ ਸੰਭਾਲ ਲਿਆ ਹੈ।ਐਕਸੀਅਨ ਗੁਰਦੀਪ ਸਿੰਘ, ਇੰਜ ਨਵਜੋਤ ਸਿੰਘ, ਇੰਜ. ਜਰਨੈਲ ਸਿੰਘ, ਇੰਜ. ਕੁਲਜੀਤ ਸਿੰਘ, ਇੰਜ. ਹਰਜਿੰਦਰ ਸਿੰਘ ਪੱਟੀ, ਬਲਵਿੰਦਰ ਸਿੰਘ ਬਟਾਲਾ ਤੇ ਮਨਜੀਤ ਸਿੰਘ ਤਰਨਤਾਰਨ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।
                  ਇਸ ਮੌਕੇ ਸੂਬਾਈ ਮੁਲਾਜ਼ਮ ਆਗੂ ਅਮਰੀਕ ਸਿੰਘ ਕੰਗ, ਜੋਨਲ ਆਗੂ ਸੁੱਖਾ ਸਿੰਘ ਵਲਟੋਹਾ, ਬਖਸ਼਼ੀਸ਼ ਸਿੰਘ ਸਟੋਰ ਕੀਪਰ, ਮੰਡਲ ਸਕੱਤਰ ਅਵਤਾਰ ਸਿੰਘ, ਉਪ ਮੰਡਲ ਪ੍ਰਧਾਨ ਕੁਲਵਿੰਦਰ ਸਿੰਘ, ਮੰਗਲ ਸਿੰਘ ਵਰਪਾਲ, ਰਵੀ ਕੁਮਾਰ, ਬਿਕਰਮ ਸਿੰਘ, ਸੁਖਵਿੰਦਰ ਸਿੰਘ, ਰੂਪ ਸਿੰਘ, ਨਿਸ਼ਾਨ ਸਿੰਘ ਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …