Tuesday, April 14, 2026

ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਹਲਕਾ ਕੇਂਦਰੀ ‘ਚ ਮੰਗੀਆਂ ਵੋਟਾਂ

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾਉਣ ‘ਤੇ ਹਾਈਕਮਾਨ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਹਲਕਾ ਕੇਂਦਰੀ ਤੋਂ ਕਾਂਗਰਸ ਦੇ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੇ ਚੌਕ ਸ਼ਕਤੀ ਨਗਰ, ਰਾਮ ਬਾਗ, ਝਬਾਲ ਰੋਡ ਸਮੇਤ ਕਈ ਹੋਰ ਇਲਾਕਿਆਂ ਵਿੱਚ ਚੋਣ ਰੈਲੀਆਂ ਕੀਤੀਆਂ ਅਤੇ ਆਪਣੇ ਹੱਕ ‘ਚ ਵੋਟਾਂ ਮੰਗੀਆਂ।ਇਸ ਦੌਰਾਨ ਉਨਾਂ ਨੇ ਕਾਂਗਰਸ ਹਾਈਕਮਾਨ ਅਤੇ ਰਾਹੁਲ ਗਾਂਧੀ ਦਾ ਗਰੀਬਾਂ ਦੇ ਹਮਦਰਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਿਹਰਾ ਐਲਾਨਣ ਲਈ ਧੰਨਵਾਦ ਕੀਤਾ।ਉਨਾਂ ਕਿਹਾ ਕਿ ਇਸ ਫੈਸਲੇ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।ਸੋਨੀ ਨੇ ਕਿਹਾ ਕਿ ਕੇਂਦਰੀ ਹਲਕੇ ਵਿੱਚ ਉਨਾਂ ਨੇ ਹਰ ਤਰਾਂ ਦਾ ਵਿਕਾਸ ਕਰਵਾਇਆ ਹੈ ਅਤੇ ਉਨਾਂ ਨੂੰ ਯਕੀਨ ਹੈ ਕਿ ਵੋਟਰ ਵਿਰੋਧੀਆਂ ਦੀ ਜਮਾਨਤ ਜ਼ਬਤ ਕਰਵਾ ਦੇਣਗੇ।
                  ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਵਿਕੀ ਦੱਤਾ, ਕਪਲ ਮਹਾਜਨ, ਵਿਕਰਮ ਜੁਗੀ, ਰਾਕੇਸ਼ ਸ਼ਰਮਾ, ਅਸ਼ੋਕ ਚੌਧਰੀ, ਅਮਨ ਕੁਮਾਰ, ਵਿਨੋਦ ਕੁੰਦਰਾ, ਰਾਕੇਸ਼ ਅਰੋੜਾ, ਪ੍ਰਮੋਦ ਭਾਟੀਆ ਤੇ ਸ਼ਾਹ ਪਰਿਵਾਰ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਮੌਜ਼ੂਦ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …