Tuesday, April 14, 2026

ਅਕਾਲੀ ਦਲ ‘ਚ ਪਰਿਵਾਰਾਂ ਸਮੇਤ ਆਏ ਕਈ ਕੱਟੜ ਕਾਂਗਰਸੀ ਆਗੂ ਤੇ ਵਰਕਰ

ਹਲਕਾ ਪੂਰਬੀ ਤੋਂ ਅਕਾਲੀ ਬਸਪਾ ਉਮੀਦਵਾਰ ਬਿਕਰਮ ਮਜੀਠੀਆ ਨੇ ਅਕਾਲੀ ਦਲ ‘ਚ ਕਰਵਾਈ ਸ਼ਮੂਲੀਅਤ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਸਥਾਨਕ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 46 ਵਿਖੇ ਅਕਾਲੀ-ਬਸਪਾ ਗਠਜੋੜ ਨੂੰ ਉਸ ਸਮੇਂ ਬਲ ਮਿਲਿਆ, ਜਦ ਕਈ ਕੱਟੜ ਕਾਂਗਰਸੀ ਆਗੂ ਤੇ ਵਰਕਰ ਪਰਿਵਾਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਅਤੇ ਹੋਰਨਾਂ ਆਗੂਆਂ ਦੀ ਪ੍ਰੇਰਣਾ ਸਦਕਾ ਕਾਂਗਰਸ ਨੂੰ ਅਲਵਿਦਾ ਕਹਿਣ ਵਾਲ਼ਿਆਂ ਨੂੰ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਚਿੰਨ੍ਹ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।ਜਿੰਨਾਂ ਵਿੱਚ ਅਸ਼ੋਕ ਧੁੰਨਾ, ਮਨਮੀਤ ਸਿੰਘ ਮੌਂਟੂ, ਬਲਦੇਵ ਸਿੰਘ, ਪਰਮਜੀਤ ਸਿੰਘ ਬੱਕਰ ਮੰਡੀ ਵਾਲੇ, ਪਾਲ ਸਿੰਘ ਚਮਕ, ਬਲਵਿੰਦਰ ਸਿੰਘ, ਸੰਦੀਪ ਸਿੰਘ, ਸ੍ਰੀਰਾਮ ਧੁੰਨਾ, ਪ੍ਰੋ. ਪ੍ਰਦੀਪ, ਸ਼ਿਵਾ ਧੁੰਨਾ, ਰਾਹੁਲ, ਰੋਇਲ ਧੁੰਨਾ, ਨਵਪ੍ਰੀਤ ਸਿੰਘ, ਰਾਜਨ ਪ੍ਰਭੂ, ਵਿੱਕੀ ਬੌਕਸਰ, ਗੁਰਲੀਨ ਸਿੰਘ, ਸਾਹਿਲ ਗੈਵੀ, ਅਨਮੋਲ ਢੰਡ, ਨਿਖਿਲ ਅਰੋੜਾ, ਹਰਮਨ ਮਾਨ ਆਦਿ ਸ਼ਾਮਲ ਹਨ।ਅਸ਼ੋਕ ਧੁੰਨਾ ਨੇ ਬਿਕਰਮ ਮਜੀਠੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਹਲਕਾ ਪੂਰਬੀ ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਉਣਗੇ, ਕਿਉਂਕਿ ਇਹ ਜਿੰਮੇਵਾਰ ਉਹਨਾਂ ਦੀ ਹੈ।ਲੇਕਿਨ ਮਜੀਠੀਆ ਨੂੰ ਉਨਾਂ ਦੇ ਦੁੱਖ ਤਕਲੀਫ ਸਮੇਂ ਹਲਕਾ ਵਾਸੀਆਂ ਕੋਲ ਆਉਣਾ ਪਵੇਗਾ।ਜਿਸ ‘ਤੇ ਮਜੀਠੀਆ ਨੇ ਭਰੋਸਾ ਦਿੱਤਾ ਕਿ ਹੁਣ ਹਲਕਾ ਪੂਰਬੀ ਉਨਾਂ ਦਾ ਆਪਣਾ ਘਰ ਹੈ ਅਤੇ ਇਹ ਸਭ ਉਨਾਂ ਦਾ ਪਰਿਵਾਰ ਹੈ।ਉਨਾਂ ਕਿਹਾ ਕਿ ਅਕਾਲੀ ਬਸਪਾ ਸਰਕਾਰ ਬਣਨ ‘ਤੇ ਸਰਕਾਰ ਖੁੱਦ ਲੋਕਾਂ ਦੇ ਬਰੂਹਾਂ ‘ਤੇ ਆਏਗੀ, ਕਿਸੇ ਨੂੰ ਵੀ ਆਪਣੇ ਕੰਮ ਕਰਵਾਉਣ ਲਈ ਇਧਰ ਉਧਰ ਖੱਜ਼ਲ ਖਰਾਬ ਨਹੀਂ ਹੋਣਾ ਪਵੇਗਾ।
                 ਇਸ ਮੌਕੇ ਅਵਤਾਰ ਸਿੰਘ ਟਰੱਕਾਂ ਵਾਲਾ, ਦਰਸ਼ਨ ਸਿੰਘ ਸੁਲਤਾਨਵਿੰਡ, ਗੁਰਪ੍ਰਤਾਪ ਸਿੰਘ ਟਿੱਕਾ, ਮਨਮੋਹਨ ਸਿੰਘ ਲਾਟੀ, ਅਮਰਬੀਰ ਸਿੰਘ ਢੋਟ ਸਾਬਕਾ ਕੌਂਲਸਰ, ਮੁਲਾਜ਼ਮ ਆਗੂ ਸੁਰਿੰਦਰ ਟੋਨਾ, ਸਾਬ ਸਿੰਘ ਟਰਕਾਂਵਾਲਾ, ਜਸਪ੍ਰੀਤ ਸਿੰਘ ਪ੍ਰਿੰਸ, ਸ਼ਮਸ਼ੈਰ ਸਿੰਘ ਸ਼ੇਰਾ, ਕੁੰਵਰਜੋਤ ਸਿੰਘ ਜੋਤ, ਗੁਰਦੇਵ ਸਿੰਘ ਗਿੱਲ, ਕੁਲਵਿੰਦਰ ਸਿੰਘ ਢੋਟ ਆਦਿ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …