Monday, August 24, 2026

ਦਿਮਾਗੀ ਬੋਝ ਨੂੰ ਖਤਮ ਕਰ ਦਿੰਦਾ ਹਾਸਾ – ਪ੍ਰਿਤਪਾਲ ਸਿੰਘ

ਅੰਮ੍ਰਿਤਸਰ, 6 ਫਰਵਰੀ (ਖੁਰਮਣੀਆਂ) – ਕਿਹਾ ਜਾਂਦਾ ਹੈ ਕਿ ਦੂਜਿਆਂ ਦੇ ਪੱਲੇ ਹਾਸੇ ਪਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ।ਹੱਸਣਾ ਰੱਬ ਦਾ ਵਰਦਾਨ ਹੈ।ਹੱਸਣਾ ਹਸਾਉਣਾ ਵੀ ਵਿਰਲੇ ਵਾਂਝਿਆਂ ਦੇ ਹਿੱਸੇ ਆਇਆ ਹੈ।ਲੇਕਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੈਸ ਤੇ ਪ੍ਰਕਾਸ਼ਨ ਵਿਭਾਗ ਤੋਂ ਸੇਲਜ਼ ਅਫ਼ਸਰ ਵਜੋਂ ਸੇਵਾਮੁਕਤ ਹੋਏ ਪ੍ਰਿਤਪਾਲ ਸਿੰਘ ਅਜਿਹੇ ਸ਼ਖਸ਼ ਹਨ ਜੋ ਹਾਸ ਵਿਅੰਗ ਦੀਆਂ ਚਾਰ ਪੁਸਤਕਾਂ ਆਓ ਹੱਸੀਏ, ਹੱਸੋ ਤੇ ਹਸਾਓ, ਹੱਸਣਾ ਤੇ ਹਸੌਣਾ ਅਤੇ ਦੱਬ ਕੇ ਹੱਸੋ ਸਾਹਿਤ ਜਗਤ ਦੀ  ਝੋਲੀ ਪਾ ਚੁੱਕੇ ਹਨ।
                   ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਹਾਸਰਸ ਪੁਸਤਕਾਂ ਨੂੰ ਪਾਠਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਕਾਰਨ ਹੁਣ ਪੰਜਵੀਂ ਪੁਸਤਕ `ਕੁਤਕੁਤਾੜੀਆਂ` ਵੀ ਪਾਠਕਾਂ ਦੇ ਹੱਥਾਂ ਵਿੱਚ ਆ ਗਈ ਹੈ।ਇਹ ਪੁਸਤਕ ਵੀ ਪਹਿਲੀਆਂ ਪੁਸਤਕਾਂ ਵਾਂਗ ਪਾਠਕਾਂ ਦੀ ਮਾਨਸਿਕ ਪੀੜਾ ਘੱਟ ਕਰਨ `ਚ ਜ਼ਰੂਰ ਸਹਾਈ ਹੋਵੇਗੀ।ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਕਿਸੇ ਵੀ ਉਦਾਸ ਪਲ ਨੂੰ ਮਨੋਰਜ਼ਨ ਵਿੱਚ ਤਬਦੀਲ ਕਰਨ ਦੀ ਪੂਰੀ ਸਮਰੱਥਾ ਰੱਖਦੀ ਹੈ।ਕਿਉਂਕਿ ਅਜ਼ੋਕਾ ਇਨਸਾਨ ਘਰੇਲੂ, ਮਾਨਸਿਕ, ਸਮਾਜਿਕ, ਆਰਥਿਕ ਤਾਣੇ-ਬਾਣੇ ਵਿੱਚ ਉਲਝਿਆ ਹੋਣ ਕਰਕੇ ਮਾਨਸਿਕ ਪੀੜਾ ਹੰਢਾ ਰਿਹਾ ਹੈ ਅਤੇ ਹਾਸਾ ਦਿਮਾਗੀ ਬੋਝ ਨੂੰ ਖਤਮ ਕਰ ਦਿੰਦਾ ਹੈ।ਉਨਾਂ ਕਿਹਾ ਕਿ ਇਹ ਪੁਸਤਕਾਂ ਸਿੰਘ ਬ੍ਰਦਰਜ਼ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …