ਹਲਕਾ ਦੱਖਣੀ ਦਾ ਕੱਟੜ ਕਾਂਗਰਸੀ ਸਵਰਨਕਾਰ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ
ਐਲਾਨਣ ਨਾਲ ਕਾਂਗਰਸ ਦੀ ਫੁੱਟ ਉਭਰ ਕੇ ਸਾਹਮਣੇ ਆਈ ਹੈ। ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੋ ਬਿਆਨਬਾਜ਼ੀ ਕਰਦਾ ਸੀ ਕਿ ਜੇਕਰ ਕਾਂਗਰਸ ਹਾਈਕਮਾਂਡ ਨੇ ਉਸ ਨੂੰ ਮੁੱਖ ਮੰਤਰੀ ਨਾ ਐਲਾਨਿਆ ਤਾਂ ਉਹ ਸਿਆਸਤ ਛੱਡ ਦੇਵੇਗਾ।ਸਿੱਧੂ ਜੇਕਰ ਸੱਚੇ ਮਨੋਂ ਇਹ ਕਹਿਦਾ ਸੀ ਤਾਂ ਹੁਣ ਸਿਆਸਤ ਛੱਡ ਕੇ ਵਿਖਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਮਾਝੇ ਦੇ ਜਰਨੈਲ ਅਤੇ ਹਲਕਾ ਪੂਰਬੀ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਦੱਖਣੀ ਦੇ ਸਵਰਨਕਾਰ ਭਾਈਚਾਰੇ ਵਲੋਂ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਿਲ ਹੋਣ ’ਤੇ ਤਲਬੀਰ ਸਿੰਘ ਗਿੱਲ ਦੀ ਹਮਾਇਤ ਕਰਨ ਸਮੇਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕੀਤਾ।
ਵੱਖ ਵੱਖ ਇਲਾਕਿਆਂ ’ਚ ਗਿੱਲ ਦੀ ਚੋਣ ਪ੍ਰਚਾਰ ’ਚ ਸ਼ਾਮਲ ਮਜੀਠੀਆ ਨੇ ਕਿਹਾ ਕਿ ਸੂਬੇ ’ਚ ਸੱਤਾ ’ਤੇ ਕਾਬਜ਼ ਕਾਂਗਰਸੀ ਸਿਆਸਤਦਾਨਾਂ ਨੇ ਮਾਫ਼ੀਆ ਰਾਜ ਸਥਾਪਿਤ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ’ਚ ਮਾਫ਼ੀਆ ਰਾਜ ਅਤੇ ਭ੍ਰਿਸ਼ਟਾਚਾਰੀ ਨੂੰ ਪ੍ਰਫ਼ੁਲਿੱਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਰਲ ਕੇ ਕੀਤਾ।ਉਨ੍ਹਾਂ ਕਿਹਾ ਕਿ ਜਿਹੜਾ ਗਰੀਬਾਂ ਦਾ ਵਜ਼ੀਫ਼ੇ ਖਾ ਗਿਆ ਉਨ੍ਹਾਂ ਨੂੰ ਟਿਕਟਾਂ, ਜਿਹੜਾ ਖਜ਼ਾਨੇ ਦੀ ਲੁੱਟ ਕਰ ਗਿਆ, ਉਸ ਨੂੰ ਟਿਕਟਾਂ ਅਤੇ ਸ਼ਰਾਬ ਮਾਫ਼ੀਆ, ਰੇਤ ਮਾਫ਼ੀਆਂ ਸਭ ਨੂੰ ਟਿਕਟਾਂ ਅਤੇ ਮੋਹਰ ਚੰਨੀ ਤੇ ਸਿੱਧੂ ਇਨ੍ਹਾਂ ’ਤੇ ਬਰਾਬਰ ਲਗਾਉਂਦੇ ਰਹੇ।ਇਸ ਲਈ ਇਹ ਸਰਕਾਰ ਹੁਣ ਕੁੱਝ ਦਿਨਾਂ ਦੀ ਪ੍ਰਾਹੁਣੀ ਰਹਿ ਗਈ, ਕਿਉਂਕਿ ਪੰਜਾਬ ਦੇ ਲੋਕ ਹੁਣ ਇੰਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।
ਬਿਕਰਮ ਮਜੀਠੀਆ ਨੇ ਗਿੱਲ ਦੇ ਚੋਣ ਮੈਦਾਨ ’ਚ ਆਪਣੇ ਸਾਥੀਆਂ ਸਮੇਤ ਕੁੱਦਣ ਵਾਲੇ ਹਲਕਾ ਦੱਖਣੀ ਤੋਂ ਉੱਘੇ ਸਵਰਨਕਾਰ ਜੋੜਾ ਪਰਿਵਾਰ ਸਵ. ਅਮਰੀਕ ਸਿੰਘ ਪੱਪੂ ਜੋੜਾ ਦੇ ਸਪੁੱਤਰ ਹਰਸਿਮਰਨ ਸਿੰਘ ਕਿੰਗ ਜੋੜਾ, ਜਤਿੰਦਰਪਾਲ ਸਿੰਘ ਲਵ ਜੋੜਾ, ਹਨੀ ਸਿੰਘ, ਮਨਜੋਤ ਸਿੰਘ ਜੋਤ, ਗਿੰਨੀ ਬੱਗਾ, ਸੁੱਜਣ ਬੱਗਾ, ਸਤਵੀਨ ਸਿੰਘ, ਯਾਦਵਿੰਦਰ ਸਿੰਘ ਵਿੱਕੀ, ਰਾਮ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਹਰਭਜਨ ਸਿੰਘ ਡਿਪਟੀ, ਜਗਦੀਪ ਸਿੰਘ ਬੱਬੂ, ਅਵਤਾਰ ਸਿੰਘ ਬੱਬਲਾ ਪ੍ਰਦੁਮਣ ਜਿਊਲਰਜ਼, ਤਰਸੇਮ ਸਿੰਘ ਆਦਿ ਨੂੰ ਪਾਰਟੀ ਚਿੰਨ੍ਹ ਪਾ ਕੇ ਸਨਮਾਨਿਤ ਕੀਤਾ।
ਮਜੀਠੀਆ ਨੇ ਗਿੱਲ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਕ ਵਾਰ ਆਪਣੇ ਇਸ ਦਾਸ ਨੂੰ ਸੇਵਾ ਦਾ ਮੌਕਾ ਦਿਓ ਫ਼ਿਰ ਵੇਖਿਓ ਹਲਕੇ ਦਾ ਵਿਕਾਸ ਅਤੇ ਲੋਕ ਮੁਸ਼ਕਿਲਾਂ ਦਾ ਨਿਪਟਾਰਾ ਕਿਵੇਂ ਹੁੰਦਾ ਹੈ।
ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਅਵਤਾਰ ਸਿੰਘ ਟਰੱਕਾਂ ਵਾਲੇ, ਬਿਕਰਮ ਸਿੰਘ ਬਾਦਲ, ਬਲਜੀਤ ਸਿੰਘ ਰਾਜੂ ਕੋਠੀ ਵਾਲੇ ਤੋਂ ਇਲਾਵਾ ਹੋਰ ਕਈ ਅਕਾਲੀ ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media