Monday, August 24, 2026

ਖੋਜ਼ਾਰਥੀ ਸਰਬਜੀਤ ਕੌਰ ਨੂੰ ਯੂ.ਕੇ ਦੇ ਕਾਮਨਵੈਲਥ ਸਕਾਲਰਸ਼ਿਪ ਕਮਿਸ਼ਨ ਵਲੋਂ ਵੱਕਾਰੀ ਸਕਾਲਰਸ਼ਿਪ ਪ੍ਰਦਾਨ

ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ‘ਚ ਡਾ. ਇੰਦਰਪ੍ਰੀਤ ਕੌਰ ਦੀ ਦੇਖਰੇਖ ਹੇਠ ਖੋਜ ਕਰ ਰਹੇ ਸੀਨੀਅਰ ਰੀਸਰਚ ਫੈਲੋ ਮਿਸ ਸਰਬਜੀਤ ਕੌਰ ਨੂੰ ਕਾਮਨਵੈਲਥ ਸਕਾਲਰਸ਼ਿਪ ਕਮਿਸ਼ਨ (ਸੀਐਸਸੀ), ਯੂ.ਕੇ ਵਲੋਂ ਵਿਗਿਆਨ ਅਤੇ ਤਕਨਾਲੋਜੀ ਸਕੀਮ ਅਧੀਨ ਵੱਕਾਰੀ ਕਾਮਨਵੈਲਥ ਸਪਲਿਟ-ਸਾਈਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਕਾਲਰਸ਼ਿਪ ਇਕ ਸਾਲ ਲਈ ਪ੍ਰਦਾਨ ਕੀਤੀ ਗਈ ਹੈ।
                   ਉਸ ਨੂੰ ਡਾ. ਮਾਰਲਜ਼ ਪੀਟਰਜ਼ ਦੀ ਅਗਵਾਈ ਹੇਠ ਸਕੂਲ ਆਫ਼ ਇੰਜੀਨੀਅਰਿੰਗ, ਨਿਊਕੈਸਲ ਯੂਨੀਵਰਸਿਟੀ, ਯੂ.ਕੇ ਵਿਖੇ ਖੋਜ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਵਰਤਮਾਨ ਸਮੇਂ ਵਿੱਚ, ਉਹ ਆਪਣੀ ਪੀਐਚ.ਡੀ. ਇਲੈਕਟ੍ਰੋਐਨਾਲਿਟੀਕਲ ਕੈਮਿਸਟਰੀ ਦੇ ਖੇਤਰ ਵਿਚ ਕਰ ਰਹੇ ਹਨ ਜੋ ਵਾਤਾਵਰਣ ਅਤੇ ਜੈਵਿਕ ਨਮੂਨਿਆਂ ‘ਚ ਭਾਰੀ ਧਾਤਾਂ ਦੀ ਖੋਜ਼ ਲਈ ਇਲੈਕਟ੍ਰੋਕੈਮੀਕਲ ਸੈਂਸਰਾਂ ਦੇ ਵਿਕਾਸ `ਤੇ ਕੇਂਦ੍ਰਿਤ ਹੈ।ਉਨ੍ਹਾਂ ਦੇ ਪਹਿਲਾਂ ਹੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰਸਾਲਿਆਂ ਵਿੱਚ 5 ਖੋਜ਼ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।
                ਨਿਊਕੈਸਲ ਯੂਨੀਵਰਸਿਟੀ ਯੂ.ਕੇ ਵਿੱਚ ਆਪਣੇ ਕਾਰਜ਼ਕਾਲ ਦੌਰਾਨ ਉਹ ਨੈਨੋਟੈਕਨਾਲੋਜੀ ਦੀ ਤਾਕਤ ਦਾ ਇਸਤੇਮਾਲ ਕਰਨ ਲਈ ਤੇਜ਼, ਭਰੋਸੇਮੰਦ ਅਤੇ ਪੋਰਟੇਬਲ ਯੰਤਰ ਨੂੰ ਵਿਕਸਤ ਕਰਨ ਲਈ ਨੋਰੋਵਾਇਰਸ ਦੀ ਇਲੈਕਟ੍ਰੋਕੈਮੀਕਲ ਖੋਜ ਲਈ ਵੱਖ-ਵੱਖ ਮਾਧਿਅਮਾਂ ‘ਚ ਖੋਜ਼ ਕਰੇਗੀ।ਜਿਸ ਤੋਂ ਬਾਅਦ ਅਸਲ ਨਮੂਨਿਆਂ ਜਿਵੇਂ ਕਿ ਭੋਜਨ, ਪਾਣੀ ਅਤੇ ਹੋਰ ਜੀਵ ਵਿਗਿਆਨ ਵਿੱਚ ਵਿਆਪਕ ਜਾਂਚ ਕੀਤੀ ਜਾਵੇਗੀ।ਇਸ ਖੋਜ ਨਾਲ ਜਨਤਕ ਸਿਹਤ ਅਤੇ ਭੋਜਨ ਸੁਰੱਖਿਆ ਖੇਤਰ ਵਿੱਚ ਬਹੁਤ ਵਧੀਆ ਸੁਧਾਰ ਆਉਣ ਦੀ ਸੰਭਾਵਨਾ ਹੈ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …