Wednesday, August 26, 2026

ਖ਼ਾਲਸਾ ਕਾਲਜ ਐਜੂਕੇਸ਼ਨ ਅਤੇ ਵੂਮੈਨ ਨੇ ਕਰਵਾਇਆ ਸਭਿਆਚਾਰਕ ਪ੍ਰੋਗਰਾਮ

ਵੂਮੈਨ ਕਾਲਜ ਦੀ ਸਿਮਰਨ ਚੁਣੀ ਗਈ ‘ਮਿਸ ਬਸੰਤ’

ਅੰਮ੍ਰਿਤਸਰ, 12 ਫਰਵਰੀ (ਖੁਰਮਣੀਆਂ) – ਵਰਤਮਾਨ ਸਮੇਂ ’ਚ ਸਾਡੇ ਬਜ਼ੁਰਗਾਂ ਵਲੋਂ ਦਿੱਤੇ ਗਏ ਰਸਮ-ਰਿਵਾਜਾਂ ਅਤੇ ਸੱਭਿਆਚਾਰ ਦੀ ਤਰਜਮਾਨੀ ਕਰਨਾ ਅੱਜ ਦੀ ਪੀੜੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਸਭ ਰਸਮਾਂ ਰਿਵਾਜਾਂ ਅਤੇ ਤਿਊਹਾਰਾਂ ਤੋਂ ਦੂਰ ਜਾ ਰਹੀ ਹੈ।ਇਸ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ ਵਿਦਿਅਕ ਅਦਾਰਿਆਂ ’ਚ ਸਮੇਂ ਸਮੇਂ ’ਤੇ ਸੱਭਿਆਚਾਰ ਨਾਲ ਸਬੰਧਿਤ ਤਿਉਹਾਰ ਮਨਾਏ ਜਾਂਦੇ ਹਨ ਤਾਂ ਜੋ ਨਵੀਂ ਪੀੜੀ ਨੂੰ ਇਕ ਸੇਧ ਪ੍ਰਦਾਨ ਕਰਦੇ ਹੋਏ ਆਪਣੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ।
               ਇਨ੍ਹਾਂ ਦਾ ਗੱਲਾਂ ਦਾ ਇਜ਼ਹਾਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਅਤੇ ਖ਼ਾਲਸ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਬਸੰਤ ਤਿਉਹਾਰ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਮਨਾਉਣ ਸਮੇਂ ਕੀਤਾ।
                   ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਆਨਲਾਈਨ ਗੂਗਲ ਮੀਟ ਰਾਹੀਂ ਬਸੰਤ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਬਸੰਤ ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਤੋਂ ਕੀਤੀ ਗਈ।ਇਸ ਤੋਂ ਇਲਾਵਾ ਕਾਲਜ ਵਿਖੇ ਅਧਿਆਪਕਾਂ ਦੁਆਰਾ ਲੋਕ ਗੀਤ ਅਤੇ ਸਭਿਆਚਾਰ ਨਾਲ ਸਬੰਧਿਤ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ।ਮਹਿੰਦੀ ਲਗਾਉਣ, ਟੱਪੇ ਗਾਉਣ ਅਤੇ ਕਿੱਕਲੀ ਪਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਦੌਰਾਨ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਸੰਧੂ ਸਮੇਤ ਪੂਰਾ ਸਟਾਫ਼ ਹਾਜ਼ਰ ਸੀ।
                  ਇਸ ਤੋਂ ਇਲਾਵਾ ਵੂਮੈਨ ਕਾਲਜ ਵਿਖੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਸਮੇਤ ਸਟਾਫ਼ ਨੇ ਪੀਲੇ ਪਹਿਰਾਵੇ ਪਾ ਕੇ ਉਕਤ ਪ੍ਰੋਗਰਾਮ ਦੀ ਸ਼ੋਭਾ ਵਧਾਈ ਗਈ। ਪ੍ਰਿੰ: ਡਾ. ਸੁਰਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪਤਝੜ ਤੋਂ ਬਾਅਦ ਬਸੰਤ ਰੁੱਤ ਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਜੀਵਨ ’ਚ ਬਦਲਾਅ ਜਰੂਰੀ ਹੈ ਅਤੇ ਜੀਵਨ ’ਚ ਕਿਸੇ ਵੀ ਔਖੀ ਘੜੀ ’ਚ ਘਬਰਾਉਣ ਦੀ ਬਜਾਏ ਬੁਲੰਦ ਹੌਸਲੇ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
                ਪਤੰਗਬਾਜ਼ੀ ਅਤੇ ਪਤੰਗ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਬਲਜੀਤ ਕੌਰ ਐਮ.ਏ (ਪੰਜਾਬੀ) ਸਮੈਸਟਰ ਪਹਿਲਾ, ਪ੍ਰਿਆ ਅਤੇ ਕਰਮਜੀਤ ਕੌਰ ਬੀ.ਏ ਸਮੈਸਟਰ ਪਹਿਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਵਿਦਿਆਰਥਣਾਂ ’ਚੋਂ ਸਿਮਰਨ (ਡਿਪਲੋਮਾ ਇਨ ਸਟੀਚਿੰਗ ਐਡ ਟੇਲਰਿੰਗ) ਸਮੈਸਟਰ ਪਹਿਲਾ ‘ਮਿਸ ਬਸੰਤ’ ਚੁਣੀ ਗਈ। ਸਟਾਫ਼ ਅਤੇ ਵਿਦਿਆਰਥਣਾਂ ਵਲੋਂ ਵੀ ਪਤੰਗਬਾਜ਼ੀ ਦਾ ਅਨੰਦ ਮਾਣਿਆ ਗਿਆ।
                   ਇਸ ਮੌਕੇ ਡਾ. ਜਤਿੰਦਰ ਕੌਰ, ਪ੍ਰੋ. ਰਵਿੰਦਰ ਕੌਰ, ਡਾ. ਚੰਚਲ ਬਾਲਾ, ਮਨਜੀਤ ਸਿੰਘ, ਡਾ. ਸੁਮਨ ਨਈਅਰ, ਮਿਸਜ਼ ਸ਼ਰੀਨਾ, ਡਾ. ਜਸਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …