ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਵੀਨਸ ਸਿੰਘ ਮਿੱਠੂ ਨੂੰ
ਅਨੁਭਵੀ ਤੇ ਤਜ਼ਰਬੇਕਾਰ ਖੋਜੀ ਹੋਣ ਲਈ ਵੱਕਾਰੀ ਹੰਬੋਲਟ ਰਿਸਰਚ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਅਲੈਗਜ਼ੈਂਡਰ ਵਾਨ ਹੰਬੋਲਟ (ਏ.ਵੀ.ਐਚ) ਫਾਊਂਡੇਸ਼ਨ ਤੋਂ ਮਿਲਣ ਵਾਲੀ ਫੈਲੋਸ਼ਿਪ ਨੂੰ ਅਕਾਦਮਿਕ ਦੁਨੀਆਂ ਵਿੱਚ ਸਭ ਤੋਂ ਵੱਕਾਰੀ ਅਤੇ ਉਦਾਰ ਪੁਰਸਕਾਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਦੀਪ ਸਿੰਘ, ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਅਤੇ ਖੋਜ਼ ਨਿਰਦਸ਼ਕ ਪ੍ਰੋ. ਰੇਣੂ ਭਾਰਦਵਾਜ ਨੇ ਡਾ. ਮਿੱਠੂ ਨੂੰ ਇਸ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਇਹ ਉੱਚ ਪ੍ਰਤੀਯੋਗੀ ਫੈਲੋਸ਼ਿਪ ਘੱਟ ਤੋਂ ਘੱਟ ਸਹਾਇਕ ਪ੍ਰੋਫੈਸਰ ਦੇ ਪੱਧਰ `ਤੇ ਕੰਮ ਕਰਨ ਵਾਲੇ ਯੋਗ ਵਿਗਿਆਨੀਆਂ ਨੂੰ ਜਰਮਨੀ ਵਿੱਚ ਖੋਜ ਲਈ ਲੰਬਾ ਸਮਾਂ ਬਿਤਾਉਣ ਦੀ ਆਗਿਆ ਦਿੰਦੀ ਹੈ।ਅਲੂਮਨੀ ਨੈਟਵਰਕ ਫਾਊਂਡੇਸ਼ਨ ਵਿੱਚ 50 ਨੋਬਲ ਪੁਰਸਕਾਰ ਜੇਤੂਆਂ ਸਮੇਤ 130 ਤੋਂ ਵੱਧ ਦੇਸ਼ਾਂ ਵਿੱਚ 26,000 ਤੋਂ ਵੱਧ ਹਮਬੋਲਡਟੀਅਨ ਹਨ।
ਰਸਾਇਣ ਵਿਭਾਗ ਦੇ ਮੁਖੀ ਡਾ. ਸੁਖਪ੍ਰੀਤ ਸਿੰਘ ਨੇ ਖੋਜਕਰਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਫੈਲੋਸ਼ਿਪ ਦੇ ਤਹਿਤ, ਡਾ. ਮਿੱਠੂ ਮੈਕਸ ਪਲੈਂਕ ਇੰਸਟੀਚਿਊਟ ਫਾਰ ਬਾਇਓਫਿਜ਼਼ੀਕਲ ਕੈਮਿਸਟਰੀ, ਜਰਮਨੀ ਵਿਖੇ 18 ਮਹੀਨਿਆਂ ਲਈ ਕੰਮ ਕਰਨਗੇ ਅਤੇ ਆਧੁਨਿਕ ਸਟ੍ਰਕਚਰਲ ਬਾਇਓਲੋਜੀ ਟੂਲਜ਼ ਦੀ ਵਰਤੋਂ ਕਰਦੇ ਹੋਏ ਟਾਈਪ 2 ਡਾਇਬਟੀਜ਼ ਮਲੇਟਸ ਦੇ ਕਾਰਨਾਂ ਦਾ ਅਧਿਐਨ ਕਰਨ ਦਾ ਕਾਰਜ ਕਰਨਗੇ।“ਡਾ. ਮਿੱਠੂ ਦੀ ਖੋਜ਼ ਦਾ ਟਾਈਪ 2 ਡਾਇਬਟੀਜ਼ ਦੇ ਵਿਰੁੱਧ ਰੋਕਥਾਮ ਉਪਾਅ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਜੋ ਕਿ ਵਿਸ਼ਵ ਭਰ ਵਿੱਚ ਇੱਕ ਵਧਦੀ ਜਨਤਕ ਸਿਹਤ ਸਮੱਸਿਆ ਹੈ।
ਹਮਬੋਲਟ ਫੈਲੋਸ਼ਿਪ ਤੋਂ ਇਲਾਵਾ ਡਾ. ਮਿੱਠੂ ਨੂੰ 2017 ਵਿੱਚ ਜਰਮਨ ਅਕਾਦਮਿਕ ਐਕਸਚੇਂਜ ਸਰਵਿਸ ਅਤੇ 2020 ਵਿੱਚ ਮੈਕਸ ਪਲੈਂਕ ਸੋਸਾਇਟੀ ਜਰਮਨੀ ਤੋਂ ਹੋਰ ਅੰਤਰਰਾਸ਼ਟਰੀ ਫੈਲੋਸ਼ਿਪ ਵੀ ਪ੍ਰਦਾਨ ਕੀਤੀਆਂ ਗਈਆਂ ਹਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media