Tuesday, September 29, 2026

ਮਹਾਂਸ਼ਿਵਰਾਤਰੀ ਮੌਕੇ ਮੰਦਿਰ ਸ਼੍ਰੀ ਮੋਹਨਾ ਪੌੜੀਆਂ ਸੁਨਾਮ ‘ਚ ਭਗਤਾਂ ਨੇ ਕੀਤਾ ਜਲ ਅਭਿਸ਼ੇਕ

ਮੰਦਰ ਕਮੇਟੀ ਨੇ ਭਗਤਾਂ ਲਈ ਲਗਾਇਆ ਚਾਹ ਪਕੌੜਿਆਂ ਦਾ ਲੰਗਰ

ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਮਹਾਸ਼ਿਵਰਾਤਰੀ ਦੇ ਸਬੰਧ ‘ਚ ਅੱਜ ਮੰਦਰ ਸ੍ਰੀ ਮੋਹਨਾ ਪੌੜੀਆਂ ਵਿੱਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਜਲ ਅਭਿਸ਼ੇਕ ਕੀਤਾ।ਉਨਾਂ ਨੇ ਭਗਵਾਨ ਸ਼ਿਵ ਸ਼ੰਕਰ, ਹਰ ਹਰ ਮਹਾਂਦੇਵ, ਜੈ ਸ਼ਿਵਸ਼ੰਕਰ ਬੰਮ ਬੰਮ ਭੋਲੇ ਨਾਥ ਦੇ ਜੈਕਾਰੇ ਲਾਏ।ਮੰਦਰ ਕਮੇਟੀ ਵਲੋਂ ਆਏ ਹੋਏ ਸ਼ਰਧਾਲੂਆਂ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਯੋਗੇਸ਼ ਸੇਠੀ, ਮਹੰਤ ਜੋਗਿੰਦਰ ਗਿਰ, ਧਰਮਵੀਰ ਗਿਰ, ਕਮਲ ਗਿਰ ਅਤੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਹਾਜ਼ਰੀ ਲਵਾ ਕੇ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …