ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ
ਪੰਜਾਬ ਸਰਕਾਰ ਦੇ ਸਹਿਯੋਗ ਨਾਲ ‘ਰੂਫਟੋਪ ਸੋਲਰ ਸਿਸਟਮ ਅੰਡਰ 100% ਰੀਨਿਊਏਬਲ ਐਨਰਜੀ ਸਿਟੀ ਪ੍ਰੋਜੈਕਟ’ ’ਤੇ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਲਈ ‘ਮਨਿਸਟਰੀ ਆਫ਼ ਨਿਊ ਐਡ ਰੀਨਿਊਏਬਲ ਐਨਰਜੀ ਭਾਰਤ ਸਰਕਾਰ’ ਵਲੋਂ ਵੀ ਸਹਿਯੋਗ ਦਿੱਤਾ ਗਿਆ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ’ਤੇ ਪੁੱਜੇ ਸੀਨੀਅਰ ਵਾਇਸ ਚੇਅਰਮੈਨ ਰਵੀ ਮੋਹਨ ਕਪੂਰ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਕੈਂਪ ਬਹੁਤ ਹੀ ਮਹੱਤਵਪੂਰਨ ਹਨ, ਕਿਉਂਕਿ ਪੂਰਾ ਵਿਸ਼ਵ ਊਰਜਾ ਸੰਕਟ ਦਾ ਬੁਰੀ ਤਰ੍ਹਾਂ ਸਾਹਮਣਾ ਕਰ ਰਿਹਾ ਹੈ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੀ ਪ੍ਰਤੀ ਦਿਨ 650 ਮੈਗਾ ਵਾਟ ਊਰਜਾ ਖੱਪਤ ਹੈ।ਇਸ ਖਪਤ ਨੂੰ ਸੋਲਰ ਐਨਰਜੀ ਦੀ ਵਰਤੋਂ ਨਾਲ ਬਹੁਤ ਹੀ ਅਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।
ਕਸ਼ਿਤਿਜ ਵਿਸ਼ਨੋਵ ਸਿਟੀ ਕੋ-ਆਰਡੀਨੇਟਰ ਏ.ਐਚ.ਏ ਸੋਲਰ (ਕੰਸੋਲੀਡੇਂਟ ਆਫ਼ ਪੇਡਾ) ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸੋਲਰ ਪਲਾਂਟ ਦੀ ਇਕ ਘੰਟੇ ਸੈਸ਼ਨ ਦੀ ਵਰਤੋਂ ਪ੍ਰਤੀ ਸਿਧਾਂਤਕ ਜਾਣਕਾਰੀ ਦਿੱਤੀ। ਇਸ ਉਪਰੰਤ ਸ਼ੈਲਿੰਦਰ ਸਿੰਘ ਪ੍ਰੋਜ਼ੈਕਟ ਅਫਸਰ ਏ.ਐਚ.ਏ ਸੋਲਰ ਨੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਕਾਲਜ ਦੀਆਂ ਛੱਤਾਂ ’ਤੇ ਲਗਾਏ ਗਏ ‘ਪ੍ਰੋਡਕਸ਼ਨ ਆਫ਼ ਸੋਲਰ ਐਨਰਜ਼ੀ ਐਟ ਦੀ ਰੋਫਟੋਪ ਆਫ ਦੀ ਕਾਲਜ’ ਬਾਰੇ ਜਾਣਕਾਰੀ ਦਿੱਤੀ।ਸੈਸ਼ਨ ਵਿਚ ਕਰੀਬ 87 ਵਿਦਿਆਰਥੀਆਂ ਨੇ ਹਾਜ਼ਰੀ ਭਰੀ।
ਇਸ ਦੌਰਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਡਾਇਰੈਕਟਰ ਅਤੇ ਕੋਆਰਡੀਨੇਟਰ ਨੂੰ ਉਕਤ ਉਲੀਕੇ ਪ੍ਰੋਗਰਾਮ ਲਈ ਮੁਬਾਰਕਬਾਦ ਦਿੱਤੀ।
ਇਸ ਮੌਕੇ ਯਸ਼ਪਾਲ ਜ਼ਿਲਾ ਮੈਨੇਜ਼ਰ ਪੇਡਾ, ਡਾ. ਜੁਗਰਾਜ ਸਿੰਘ ਡਿਪਟੀ ਡੀਨ (ਟ੍ਰੇਨਿੰਗ ਐਡ ਪਲੇਸਮੈਂਟ), ਪੀ.ਪ੍ਰਸਾਦ (ਡਿਪਟੀ ਡੀਨ, ਇੰਡਸਟਰੀ ਐਡ ਅਕਾਦਮਿਕ), ਇੰਜ਼: ਸੰਦੀਪ ਸਿੰਘ, ਇੰਜ਼ ਵਿਨੋਦ ਮਹਾਜਨ, ਮਨਜੋਤ ਕੌਰ, ਪਰਮਿੰਦਰ ਕੌਰ, ਸੁਖਮਨਜੀਤ ਕੌਰ ਤੇ ਰਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media