ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਫਰੀਡਮ ਫਾਇਟਰ ਉਤਰਾਅਧਿਕਾਰੀ ਪੰਜਾਬ ਦੀ ਮੀਟਿੰਗ ਨਵੇਂ ਬਣੇ ਦਫਤਰ ਹਾਊਸਿੰਗ ਬੋਰਡ ਕਲੋਨੀ
ਨਜ਼਼ਦੀਕ ਵਿਜੀਲੈਂਸ ਵਿਭਾਗ ਦੇ ਦਫ਼ਤਰ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਵਿਛੜੇ ਫਰੀਡਮ ਫਾਈਟਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਫਿਰ ਸਮੁੱਚੇ ਜਿਲਿਆਂ ਦੇ ਪ੍ਰਧਾਨ ਜਿਨ੍ਹਾਂ ਵਿਚ ਫਤਹਿਗੜ ਸਾਹਿਬ ਤੋਂ ਜਸਵਿੰਦਰ ਸਿੰਘ ਬਠਿੰਡਾ ਤੋਂ ਨਿਰਭੈਅ ਸਿੰਘ, ਬਰਨਾਲਾ ਤੋਂ ਮਲਕੀਤ ਸਿੰਘ, ਹੁਸ਼ਿਆਰਪੁਰ ਤੋਂ ਅਵਤਾਰ ਸਿੰਘ, ਸੰਗਰੂਰ ਤੋਂ ਅਜੀਤਪਾਲ ਸਿੰਘ, ਫਿਰੋਜ਼ਪੁਰ ਤੋਂ ਹਰਦੀਪ ਸਿੰਘ, ਤਰਨਤਾਰਨ ਤੋਂ ਸਤਿਨਾਮ ਸਿੰਘ, ਅੰਮ੍ਰਿਤਸਰ ਤੋ ਅਮਰਜੀਤ ਸਿੰਘ, ਮਾਨਸਾ ਤੋਂ ਚਤਿੰਨ ਸਿੰਘ, ਲੁਧਿਆਣਾ ਤੋਂ ਕਪੂਰ ਸਿੰਘ, ਫਰੀਦਕੋਟ ਤੋ ਵਰਿੰਦਰ ਸਿੰਘ, ਮੋਗਾ ਤੋਂ ਅਵਤਾਰ ਸਿੰਘ, ਮੁਕਤਸਰ ਸਾਹਿਬ ਤੋਂ ਨਿਰਮਲ ਸਿੰਘ, ਪਟਿਆਲਾ ਤੋਂ ਜਗਦੀਪ ਸਿੰਘ, ਮਾਨਸਾ ਤੋਂ ਜਸਵੰਤ ਸਿੰਘ ਮੁਕਤਸਰ ਸਾਹਿਬ ਤੋਂ ਰਾਮ ਸਿੰਘ ਤੇ ਹੋਰ ਆਗੂਆਂ ਦੀ ਸਾਂਝੀ ਮੀਟਿੰਗ ਕਰਨ ਉਪਰੰਤ ਸਰਬਸੰਮਤੀ ਨਾਲ ਹਰਿੰਦਰਪਾਲ ਸਿੰਘ ਖਾਲਸਾ ਨੂੰ ਸੱਤਵੀਂ ਵਾਰ ਸੂਬਾ ਪ੍ਰਧਾਨ ਚੁਣਿਆ ਗਿਆ ਅਤੇ ਖਾਲਸਾ ਵਲੋਂ ਜਥੇਬੰਦੀ ਲਈ ਕੀਤੇ ਸੰਘਰਸ਼ ਦੀ ਸ਼ਲਾਘਾ ਕੀਤੀ ਗਈ।ਇਸੇ ਤਰ੍ਹਾਂ ਮੇਜਰ ਸਿੰਘ ਬਰਨਾਲਾ ਨੂੰ ਸੁਬਾ ਸਕੱਤਰ ਤੇ ਭਰਪੂਰ ਸਿੰਘ ਰੰਗੜਿਆਲ ਨੂੰ ਦੁਆਰਾ ਖਜਾਨਚੀ ਚੁਣਿਆ ਗਿਆ ਅਤੇ ਬਾਕੀ ਬੌਡੀ ਦੇ ਅਹੁੱਦੇਦਾਰਾਂ ਦੀ ਚੋਣ ਕਰਨ ਦਾ ਅਧਿਕਾਰ ਖ਼ਾਲਸਾ ਜੀ ਤੇ ਮੇਜਰ ਸਿੰਘ ਬਰਨਾਲਾ ਨੂੰ ਦਿੱਤਾ ਗਿਆ।ਇਸਤਰੀ ਵਿੰਗ ਦੀ ਵੀ ਚੋਣ ਕੀਤੀ ਗਈ।ਜਿਸ ਵਿੱਚ ਸੂਬਾ ਪ੍ਰਧਾਨ ਜਸਵਿੰਦਰ ਕੌਰ ਧਨੋਲਾ, ਸਰਬਜੀਤ ਕੌਰ ਪਟਿਆਲਾ ਨੂੰ ਸੁਬਾ ਸਕੱਤਰ ਤੇ ਸੂਬਾ ਮੀਤ ਪ੍ਰਧਾਨ ਪਰਮਜੀਤ ਕੌਰ ਸਮਾਣਾ ਨੂੰ ਸਰਵਸੰਮਤੀ ਨਾਲ ਚੁਣਿਆ ਗਿਆ।ਬਾਕੀ ਅਹੁੱਦੇਦਾਰ ਚੁਨਣ ਦਾ ਅਧਿਕਾਰ ਵੀ ਤਿਨ੍ਹਾਂ ਨੂੰ ਦਿੱਤਾ ਗਿਆ।
ਜਥੇਬੰਦੀ ਵਲੋਂ ਕੇਂਦਰ ਸਰਕਾਰ ਵਲੋਂ ਸਮੇਂ-ਸਮੇਂ ਤੇ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਜਤਾਇਆ, ਕਿਉਂਕਿ ਹਰ ਸਮੇਂ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ।ਚਾਹੇ ਪਾਣੀਆਂ ਦਾ ਮਸਲਾ ਹੋਵੇ ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਵੇ ਜਾਂ ਹੁਣ ਭਾਖੜਾ ਮੈਨੇਜਮੈਂਟ ਵਿਚ ਪੰਜਾਬ ਦੇ ਮੈਂਬਰ ਦਾ ਮਸਲਾ ਹੈ।ਜਥੇਬੰਦੀ ਨੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਖਾਲਸਾ ਨੇ ਕਿਹਾ ਕਿ ਕਿਸੇ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਨੇ ਅਜ਼ਾਦੀ ਘੁਲਾਟੀਏ ਪ੍ਰੀਵਾਰਾਂ ਦੀ ਸਾਰ ਨਹੀ ਲਈ।ਸੁਬਾ ਸਕੱਤਰ ਮੇਜਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀ, ਭਾਖੜਾ ਮੈਨੇਜਮੈਂਟ ਕਮੇਟੀ ਤੇ ਚੰਡੀਗੜ੍ਹ ਤੇ ਪੰਜਾਬ ਦਾ ਹੀ ਹੱਕ ਹੈ, ਜੋ ਅਸੀਂ ਕਿਸੇ ਕੀਮਤ ‘ਤੇ ਨਹੀਂ ਛੱਡਾਂਗੇ।ਯੁਕਰੇਨ ਤੇ ਰੁਸ ਵਿਚਕਾਰ ਹੋ ਰਹੀ ਮੈਂ ਮੇਰੀ ਦੀ ਜੰਗ ਨੂੰ ਤੁਰੰਤ ਰੋਕਿਆ ਜਾਵੇ।ਇਸ ਮੌਕੇ ਗੁਰਇੰਦਰ ਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਚਮਕੌਰ ਸਿੰਘ ਸੰਗਰੂਰ, ਰਵਿੰਦਰ ਸਿੰਘ ਨੰਗਲਾ, ਸੁਖਵੀਰ ਸਿੰਘ ਖਜਾਨਚੀ, ਸੁਖਮਿੰਦਰ ਸਿੰਘ ਭੋਲਾ ਬਡਰੁੱਖਾਂ, ਸਰਬਜੀਤ ਸਿੰਘ ਭਿੰਡਰ, ਸੋਨੀ ਸੁਨਾਮ ਹੀਰਾਂ ਪੁਰ ਟਾਂਡਾ, ਪਰਮਜੀਤ ਟੀਵਾਨਾ, ਕਰਮਜੀਤ ਸਿੰਘ, ਰਾਮਦੇਵ, ਵਿਸਾਖਾ ਸਿੰਘ ਤੋਂ ਇਲਾਵਾ ਵੱਖ-ਵੱਖ ਜਿਲ੍ਹਿਆਂ ਦੇ ਅਹੁਦੇਦਾਰਾਂ ਨੇ ਸਮੂਲੀਅਤ ਕੀਤੀ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media