Thursday, September 17, 2026

ਗਾਇਕ ਸਵ: ਅਮਰ ਚਮਕੀਲਾ ਦੀ 34ਵੀਂ ਬਰਸੀ ਮੌਕੇ ਲਗਾਇਆ ਲੰਗਰ

ਸਮਰਾਲਾ, 9 ਮਾਰਚ (ਇੰਦਰਜੀਤ ਸਿੰਘ ਕੰਗ) – ਅੱਜ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਪੰਜਾਬ ਦੀ ਸੁਪਰ ਹਿੱਟ ਗਾਇਕ ਜੋੜੀ ਸਵ: ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਨਜੋਤ ਦੀ 34ਵੀਂ ਸਲਾਨਾ ਬਰਸੀ ਮੌਕੇ ਪ੍ਰਵਾਸੀ ਵੀਰਾਂ ਅਤੇ ਸਮੂਹ ਸ਼ਹਿਰ ਨਿਵਾਸੀਆਂ ਵਲੋਂ ਸਾਂਝੇ ਤੌਰ ‘ਤੇ ਵਿਸ਼ਾਲ ਭੰਡਾਰਾ ਲਗਾਇਆ ਗਿਆ।ਉਘੇ ਲੋਕ ਗਾਇਕ ਬਲਜਿੰਦਰ ਸਿੱਧੂ ਨੇ ਦੱਸਿਆ ਕਿ ਅੱਤਵਾਦ ਮੌਕੇ ਪੰਜਾਬ ਦੇ ਲੋਕਾਂ ਦੀ ਜ਼ਿੰਦ ਜਾਨ ਲੋਕ ਗਾਇਕ ਅਮਰ ਚਮਕੀਲਾ ਅਤੇ ਬੀਬਾ ਅਮਨਜੋਤ ਨੂੰ ਇੱਕ ਅਖਾੜੇ ਦੌਰਾਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਪ੍ਰੰਤੂ 34 ਸਾਲ ਬੀਤ ਜਾਣ ਉਪਰੰਤ ਵੀ ਇਹ ਲੋਕ ਗਾਇਕ ਜੋੜੀ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦੀ ਹੈ।ਉਨ੍ਹਾਂ ਦੀ 34ਵੀਂ ਬਰਸੀ ਮੌਕੇ ਦੁੱਗਰੀ ਵਿਖੇ ਅੱਜ ਮਨਾਈ ਜਾ ਰਹੀ ਹੈ। ਅੱਜ ਸਮਰਾਲਾ ਵਿਖੇ ਵੀ ਵਿਸ਼ਾਲ ਭੰਡਾਰਾ ਕੀਤਾ ਗਿਆ।ਜਿਸ ਵਿੱਚ ਚਾਹ ਨਾਲ ਬਦਾਨਾ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ।
                   ਇਸ ਭੰਡਾਰੇ ਨੂੰ ਸਲਫਤਾ ਪੂਰਬਕ ਨੇਪਰੇ ਚਾੜਨ ਲਈ ਲਕੀ ਕਲਸੀ ਬੌਂਦਲੀ, ਹਰਵਿੰਦਰ ਰਿਐਤ, ਰਿਪੂ ਰਿਐਤ, ਬਿੰਦਰ ਲੋਟੇ, ਜੱਸੀ ਕਤਰ, ਸੁਮਨ ਸਮਰਾਲਾ, ਬਿੱਟੂ ਕਲਸੀ ਬੌਂਦਲੀ, ਰਾਣਾ ਅਸਟ੍ਰੇਲੀਆ, ਸੁੱਖਾ ਟੋਡਰਪੁਰ, ਰੂਬੀ ਸੰਧੂ (ਕੈਨੇਡਾ), ਨਵਤੇਜ ਸੰਧੂ ਕੈਨੇਡਾ, ਗੋਗੀ ਵਰਿੰਦਰ ਕੈਨੇਡਾ, ਕੁਲਵੰਤ ਇਟਲੀ, ਬਿੰਦੀ ਦਿਲਖੁਸ਼ ਐਡਮਿੰਟਨ, ਹਸਨ ਗਰੀਸ ਆਦਿ ਤੋਂ ਇਲਾਵਾ ਪ੍ਰਵਾਸੀ ਵੀਰ ਅਤੇ ਸ਼ਹਿਰ ਨਿਵਾਸੀਆਂ ਦਾ ਵਡਮੁੱਲਾ ਯੋਗਦਾਨ ਰਿਹਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …