ਸੰਗਰੂਰ, 11 ਮਾਰਚ (ਜਗਸੀਰ ਲੌਂਗੋਵਾਲ) – ਸੁਨਾਮ ਦੇ ਅਕੇਡੀਆ ਵਰਲਡ ਸਕੂਲ ਵਿਖੇ ਪੰਜਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਚਨਾਤਮਕ ਲਿਖਾਈ ਪ੍ਰਤੀਯੋਗਤਾ ਕਰਵਾਈ ਗਈ।
ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ੇ ਲਿਖਣ ਲਈ ਦਿੱਤੇ ਗਏ।ਇਸ ਪ੍ਰਤੀਯੋਗਤਾ ਦਾ ਮਕਸਦ ਲਿਖਣ ਪ੍ਰਤੀ ਰੁਚੀ ਪੈਦਾ ਕਰਨਾ ਸੀ।ਇਸ ਮੁਕਾਬਲੇ ਤਿੰਨੋ ਭਾਸ਼ਾਵਾਂ ਵਿੱਚ (ਪੰਜਾਬੀ, ਹਿੰਦੀ ਤੇ ਅੰਗਰਜ਼ੀ) ਵਿੱਚ ਕਰਵਾਏ ਗਏ।ਬੱਚਿਆਂ ਨੂੰ ਦੋ ਭਾਗਾਂ ਪੰਜਵੀਂ ਤੋਂ ਸੱਤਵੀਂ ਤੇ ਅੱਠਵੀਂ ਤੋਂ ਦਸਵੀਂ ਵਿੱਚ ਵੰਡਿਆ ਗਿਆ।ਜਿਸ ਵਿੱਚ ਸਲੈਬ ਵਨ ਵਿੱਚ ਪੰਜਾਬੀ ਵਿੱਚੋਂ ਯੁਵਰਾਜ ਸਿੰਗਲਾ ਜਮਾਤ ਸੱਤਵੀਂ ਪਹਿਲੇ ਸਥਾਨ, ਸਿਮਰਨਪ੍ਰੀਤ ਕੌਰ ਜਮਾਤ ਸੱਤਵੀਂ ਦੂਜੇ ਸਥਾਨ ਤੇ ਸ਼ਗਨਪ੍ਰੀਤ ਕੌਰ ਜਮਾਤ ਸੱਤਵੀਂ, ਤੀਜੇ ਸਥਾਨ ‘ਤੇ ਰਹੇ।
ਸਲੈਬ ਟੂ ਵਿੱਚ ਪੰਜਾਬੀ ‘ਚ ਅਭਿਜੀਤ ਸਿੰਘ ਜਮਾਤ ਨੌਵੀਂ ਪਹਿਲੇ ਸਥਾਨ, ਅਰਸ਼ਦੀਪ ਕੌਰ ਜਮਾਤ ਨੌਵੀਂ ਦੂਜੇ ਸਥਾਨ ਤੇ ਗੁਨਤਾਜ ਕੌਰ ਜਮਾਤ ਅੱਠਵੀਂ ਤੀਜ਼ੇ ਸਥਾਨ ‘ਤੇ ਰਹੇ।
ਹਿੰਦੀ ਸਲੈਬ ਵਨ ਵਿੱਚ ਦੀਕਸਾ ਸ਼ਰਮਾ ਜਮਾਤ ਸੱਤਵੀਂ ਪਹਿਲੇ ਸਥਾਨ, ਜੈਪ੍ਰੀਤ ਸਿੰਘ ਜਮਾਤ ਛੇਵੀਂ ਦੂਜੇ ਸਥਾਨ ਤੇ ਕਸ਼ਿਕਾ ਅਰੋੜਾ ਜਮਾਤ ਸੱਤਵੀਂ ਤੀਜੇ ਸਥਾਨ ‘ਤੇ ਰਹੇ।
ਸਲੈਬ ਟੂ ਵਿੱਚ ਹਿੰਦੀ ਵਿੱਚ ਵੰਸ਼ਿਕਾ, ਜਮਾਤ ਅੱਠਵੀਂ ਪਹਿਲੇ ਸਥਾਨ, ਨਵਨੀਤ ਕੌਰ ਜਮਾਤ ਨੌਵੀਂ ਦੂਜੇ ਸਥਾਨ ‘ਤੇ ਨੀਰਜ਼ਾ ਜਮਾਤ ਅੱਠਵੀਂ ਤੀਜ਼ੇ ਸਥਾਨ ‘ਤੇ ਰਹੇ।
ਅੰਗਰੇਜ਼ੀ ਸਲੈਬ ਵਨ ਵਿੱਚ ਮਹਿਤਾਬ ਸਿੰਘ ਜਮਾਤ ਛੇਵੀਂ ਪਹਿਲੇ ਸਥਾਨ, ਕਵਿਸ਼ ਗੁਪਤਾ ਜਮਾਤ ਛੇਵੀਂ ਦੂਜੇ ਸਥਾਨ ਤੇ ਪਾਰਖੀ ਜਮਾਤ ਪੰਜਵੀਂ ਤੀਜੇ ਸਥਾਨ ‘ਤੇ ਰਹੇ।
ਸਲੈਬ ਟੂ ਅੰਗਰੇਜ਼ੀ ਵਿੱਚ ਨਿਤਿਕਾ ਜਮਾਤ ਅੱਠਵੀਂ ਪਹਿਲੇ ਸਥਾਨ, ਨਰਿੰਦਰ ਸਿੰਘ ਜਮਾਤ ਦੱਸਵੀਂ ਦੂਜੇ ਸਥਾਨ ਤੇ ਮਨੀ ਜਮਾਤ ਨੋਵੀਂ ਤੀਜ਼ੇ ਸਥਾਨ ‘ਤੇ ਰਹੇ।
ਇਸ ਸਮੇਂ ਚੇਅਰਮੈਨ ਗਗਨਦੀਪ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਜੇਤੂਆਂ ਨੂੰ ਮੁਬਾਰਕਾਂ ਦਿੱਤੀਆਂ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media