ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਬਣਾਉਣ ਲਈ ਅੱਜ ਸਥਾਨਕ ਤਰਨ ਤਾਰਨ ਰੋਡ ਦੇ
ਟੈਂਪਲ ਜਿਮ 2 ਵਿੱਚ ਬੋਡੀ ਬਿਲਡਿੰਗ, ਬੈਂਚ ਪ੍ਰੈਸ, ਬੈਸਟ ਬਾਈਸੇਪ ਮੁਕਾਬਲੇ ਕਰਵਾਏ ਗਏ।ਜੇਤੂ ਖਿਡਾਰੀਆਂ ਨੂੰ ਟੈਂਪਲ ਜਿਮ ਦੇ ਕੋਚ ਹੈਪੀ ਵਲੋਂ ਟਰਾਫੀ, ਮੈਡਲ ਅਤੇ ਸ਼ੀਪਰ ਅਤੇ ਟੈਂਪਲ ਜਿਮ ਨਾਮ ਦੀਆਂ ਟੀ ਸਰਟਾਂ ਭੇਟ ਕੀਤੀਆਂ ਗਈਆਂ।ਕੋਚ ਹੈਪੀ ਨੇ ਦੱਸਿਆ ਕਿ ਉਹ ਲੰਮੇ ਸਮੇ ਤੋਂ ਅੰਮ੍ਰਿਤਸਰ ‘ਚ ਟੈਂਪਲ ਜ਼ਿਮ ਨਾਮ ‘ਤੇ 2 ਜਿਮ ਚਲਾ ਰਹੇ ਹਨ ਤਾਂ ਜੋ ਨਸ਼ਾ ਮੁਕਤ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।ਉਨਾਂ ਕਿਹਾ ਕਿ ਅਜਿਹੇ ਮੁਕਾਬਲੇ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਕਰਵਾਏ ਜਾਇਆ ਕਰਨਗੇ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media