ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਚੇਅਰਮੈਨ ਜਿਲ੍ਹਾ ਬਾਗਬਾਨੀ ਮਿਸ਼ਨ ਕਮੇਟੀ ਕਮ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮਿਤਸਰ ਰਣਬੀਰ ਸਿੰਘ
ਮੂਧਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਮੁੱਖ ਖੇਤੀਬਾੜੀ ਅਫਸਰ ਮੰਡਲ ਭੂਮੀ ਰੱਖਿਆ ਅਫਸਰ ਅਤੇ ਮਾਰਕਫੈਡ, ਮੰਡੀ ਬੋਰਡ, ਨਬਾਰਡ, ਕੇ.ਵੀ.ਕੇ ਦੇ ਨੁਮਾਇਦਿਆਂ ਅਤੇ ਅਗਾਂਹਵਧੂ ਬਾਗਬਾਨੀ ਕਿਸਾਨ ਮੇਜ਼ਰ ਮਨਮੋਹਨ ਸਿੰਘ ਨੇ ਸ਼ਮੂਲੀਅਤ ਕੀਤੀ।ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸਾਲ 2021-22 ਦੀ ਐਮ.ਆਈ.ਡੀ.ਐਚ ਅਧੀਨ ਦੀ ਹੁਣ ਤੱਕ ਕੀਤੀ ਗਈ ਪ੍ਰਗਤੀ ਬਾਰੇ ਦੱਸਿਆ।
ਉਹਨਾਂ ਕਿਹਾ ਕਿ ਨਵਾਂ ਬਾਗ ਲਗਾਉਣ ਤੇ 19000- ਰੁਪਏ ਪ੍ਰਤੀ ਹੈਕ ਵਰਮੀਕੰਪੋਸਟ ਯੂਨਿਟ ਤੇ 50,000- ਰੁਪਏ, ਵਰਮੀਬੈਂਡ ਤੇ 8000- ਰੁਪਏ, ਮਸ਼ੀਨੀਕਰਨ ਤੇ 40%, ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਸਮੇਤ ਕਲੋਨੀ ਤੇ 40% ਆਦਿ ਸਕੀਮਾਂ ‘ਤੇ ਉਪਦਾਨ ਦਿੱਤਾ ਜਾ ਰਿਹਾ ਹੈ।ਚੇਅਰਮੈਨ ਨੇ ਐਨ.ਆਰ.ਆਈ ਅਤੇ ਸਟੇਟ ਤੋਂ ਬਾਹਰ ਰਹਿ ਰਹੇ ਜਿਮੀਦਾਰਾਂ ਨੂੰ ਵੀ ਵਿੱਤੀ ਸਹਾਇਤਾ ਦੇਣ ਲਈ ਸ਼ਾਮਲ ਕਰਨ ਦੀ ਹਦਾਇਤ ਕੀਤੀ।ਉਹਨਾਂ ਕਿਹਾ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਮੀਟਿੰਗ ਹਰ ਤਿਮਾਹੀ ਬਾਅਦ ਕੀਤੀ ਜਾਵੇ।ਉਹਨਾਂ ਅਗਲੀ ਮੀਟਿੰਗ ਕਿਸੇ ਬਾਗਬਾਨ ਦੇ ਖੇਤ ਵਿੱਚ ਰੱਖਣ ਦੀ ਹਦਾਇਤ ਕੀਤੀ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਅਧੀਨ ਚੱਲ ਰਹੇ ਨਰੇਗਾ ਸਮੇਤ ਹੋਰ ਵੱਖ-ਵੱਖ ਪ੍ਰੋਜੈਕਟ ਤਹਿਤ ਆਉਂਦੇ ਵਰਮੀ ਕੰਪੋਸਟ ਯੂਨਿਟ ਆਦਿ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਲਗਾਏ ਜਾਣ।ਇਸ ਮੀਟਿੰਗ ਵਿਚ ਮੇਜਰ ਮਨਮੋਹਨ ਸਿੰਘ ਨੇ ਕਿਹਾ ਜਿਵੇਂ ਪੰਜਾਬ ਐਗਰੋ ਵਲੋਂ ਕਿਨੂੰ ਦੇ ਮੰਡੀਕਰਨ ਤੇ ਸਬਸਿਡੀ ਦਿੱਤੀ ਜਾਂਦੀ ਹੈ, ਉਸੇ ਹੀ ਤਰਜ਼ ‘ਤੇ ਨਾਸ਼ਪਾਤੀ ਦੇ ਫਲ ਦੇ ਮੰਡੀਕਰਨ ‘ਤੇ ਵੀ ਉਪਦਾਨ ਦਿੱਤਾ ਜਾਵੇ।ਇਸ ਉਪਰੰਤ ਬਾਗਬਾਨੀ ਵਿਭਾਗ ਵਲੋਂ ਐਮ.ਆਈ.ਡੀ.ਐਚ ਅਧੀਨ ਸਾਲ 2022-23 ਦੇ ਤਿਆਰ ਕੀਤੇ ਐਕਸ਼ਨ ਪਲਾਨ ਤੇ ਵਿਚਾਰ ਚਰਚਾ ਕੀਤੀ ਗਈ।ਜਿਸ ਨੂੰ ਹਾਊਸ ਦੇ ਸਾਰੇ ਮੈਂਬਰਾਂ ਵਲੋਂ ਪ੍ਰਵਾਨਗੀ ਦੇ ਕੇ ਪਾਸ ਕਰ ਦਿੱਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media