ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਸੁਨਾਮ ਸ਼ਹਿਰ ਨਾਲ ਸੰਬੰਧ ਰੱਖਦੇ ਤੇ ਲੌਂਗੋਵਾਲ ਵਿਖੇ ਖ਼ੁਰਾਕ ਸਪਲਾਈ ਵਿਭਾਗ ਵਿੱਚ ਇੰਸਪੈਕਟਰ ਵਜੋਂ ਤਾਇਨਾਤ
ਅਮਿਤ ਅਰੋੜਾ ਦੀ 15 ਸਾਲਾ ਪੁੱਤਰੀ ਸਨੇਹਾ ਅਰੋੜਾ ਵਲੋਂ ਆਪਣੇ ਪਿਤਾ ਦੀ ਮਦਦ ਨਾਲ ਅੰਗਰੇਜ਼ੀ ਭਾਸ਼ਾ ਦੀ ਕਿਤਾਬ ‘ਏ ਕੁਆਂਟਮ ਲੀਪ ਆਫ਼ ਫਾਰਮਲ ਵੋਕੈਬਲਰੀ` ਜਲਦ ਹੀ ਪਾਠਕਾਂ ਦੇ ਸਨਮੁੱਖ ਰੱਖੀ ਜਾ ਰਹੀ ਹੈ।ਇਸ ਕਿਤਾਬ ਦੇ ਪ੍ਰੀ-ਲਾਂਚ ਸਮਾਗਮ ਮੌਕੇ ਕਿਤਾਬ ਦੇ ਸਹਿ. ਲੇਖਕ ਅਮਿਤ ਅਰੋੜਾ ਨੇ ਦੱਸਿਆ ਕਿ ਇਸ ਕਿਤਾਬ ਨੂੰ ਅਪ੍ਰੈਲ ਮਹੀਨੇ ਰਿਲੀਜ਼ ਕੀਤਾ ਜਾਵੇਗਾ।ਕਿਤਾਬ ਵਿੱਚ ਅੰਗਰੇਜ਼ੀ ਭਾਸ਼ਾ ਦੇ ਰਸਮੀ (ਫਾਰਮਲ) ਸ਼ਬਦਾਂ ਨੂੰ ਅਸਲ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਬੇਹੱਦ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਬੀ.ਏ ਅੰਗਰੇਜ਼ੀ ਲਿਟਰੇਚਰ, ਐਮ.ਏ ਅੰਗਰੇਜ਼ੀ ਅਤੇ ਆਈਲਟਸ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਉਪਯੋਗੀ ਸਿੱਧ ਹੋਵੇਗੀ।ਇਸ ਤੋਂ ਇਲਾਵਾ ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਇਸ ਕਿਤਾਬ ਤੋਂ ਬਹੁਤ ਜ਼ਿਆਦਾ ਫਾਇਦਾ ਮਿਲੇਗਾ।ਅਪ੍ਰੈਲ ਮਹੀਨੇ ਐਮਾਜ਼ਾਨ ਦੀ ਵੈਬਸਾਈਟ ਉਪਰ ਵਾਜ਼ਿਬ ਕੀਮਤ ‘ਤੇ ਇਹ ਕਿਤਾਬ ਆਨਲਾਈਨ ਪ੍ਰਾਪਤ ਕੀਤੀ ਜਾ ਸਕੇਗੀ।ਕਿਤਾਬ ਦੀ ਆਮਦ ‘ਤੇ ਅੰਗਰੇਜ਼ੀ ਪ੍ਰੇਮੀਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media