ਅੰਮ੍ਰਿ੍ਰਤਸਰ, 28 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਇਕ ਹੋਰ ਮੀਲ ਪੱਥਰ ਸਥਾਪਿਤ
ਕਰਦੇ ਹੋਏ ਅੱਜ ਬਹੁ ਰਾਸ਼ਟਰੀ ਕੰਪਨੀ ‘ਕਲਾਊਡ ਕੈਂਪਸ’ ਦੇ ਨਾਲ ਅਹਿਮ ਸਮਝੌਤਾ ਕੀਤਾ।ਜਿਸ ਨਾਲ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਪਲੇਸਮੈਂਟ ਪ੍ਰਾਪਤ ਕਰਨ ’ਚ ਚੌਖਾ ਲਾਭ ਪ੍ਰਾਪਤ ਹੋਵੇਗਾ।ਇਹ ਕੰਪਨੀ ਇਕ ਚੇਨਈ, ਤਾਮਿਲਨਾਡੂ ਸਥਿਤ ਹੈ, ਜਿਸ ਦੇ ਦੁਨੀਆਂ ਭਰ ਦੇ 37 ਦੇਸ਼ਾਂ ’ਚ ਦਫਤਰ ਹਨ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਸਹਿਮਤੀ ਪੱਤਰ ਲਈ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਨਿਸ਼ਚਿਤ ਰੂਪ ’ਚ ਜਾਣੂ ਕਰਵਾਇਆ ਜਾਵੇਗਾ।
ਡਾਇਰੈਕਟਰ ਡਾ. ਮੰਜੂ ਬਾਲਾ ਨੇ ਦੱਸਿਆ ਕਿ ਇਸ ਕੰਪਨੀ ਕੋਲ 35 ਸਾਲ ਤੋਂ ਵੱਧ ਪੁਰਾਣਾ ਤਜ਼ਰਬਾ ਹਾਸਲ ਹੈ ਅਤੇ ਇਹ ਸਾਫਟਵੇਅਰ ਸਿਖਲਾਈ, ਪ੍ਰੋਜੈਕਟ ਪ੍ਰਬੰਧਨ ਸਿਖਲਾਈ ਅਤੇ ਸੈਂਟਰ ਆਫ਼ ਐਕਸੀਲੈਂਸ ਦੇ ਵਿਕਾਸ ’ਚ ਸਹਾਇਤਾ ਪ੍ਰਦਾਨ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸ ਸਹਿਮਤੀ ਪੱਤਰ ਦਾ ਉਦੇਸ਼ ਉਦਯੋਗਿਕ ਅਕਾਦਮਿਕ ਸਬੰਧਾਂ ਨੂੰ ਵਧਾਉਣਾ ਹੈ ਤਾਂ ਜੋ ਫੈਕਲਟੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਉਦਯੋਗ ’ਚ ਸਿਖਲਾਈ ਦੇ ਤਜ਼ਰਬੇ ਪ੍ਰਾਪਤ ਕਰਵਾਉਣ ਦੇ ਸਮਰੱਥ ਬਣਾਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਐਮ.ਓ.ਯੂ ਤਹਿਤ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਵਰਕਸ਼ਾਪਾਂ, ਵੈਬੀਨਾਰਾਂ ਅਤੇ ਸੈਮੀਨਾਰਾਂ ਆਦਿ ਰਾਹੀਂ ਨਾਮਵਰ ਅਕਾਦਮਿਕ ਅਤੇ ਉਦਯੋਗ ਦੇ ਮਾਹਿਰਾਂ ਨਾਲ ਸਾਂਝ ਬਣਾਉਣ ਦਾ ਮੌਕਾ ਮਿਲੇਗਾ।ਇਸ ਤਹਿਤ ਵਿਦਿਆਰਥੀ ਇਸ ਸਹਿਮਤੀ ਪੱਤਰ ਦੇ ਤਹਿਤ ਵੱਖ-ਵੱਖ ਵਾਧੂ ਕੋਰਸਾਂ ਦਾ ਸਰਟੀਫ਼ਿਕੇਟ ਵੀ ਪ੍ਰਾਪਤ ਕਰਨਗੇ।ਇੰਨ੍ਹਾਂ ਹੀ ਨਹੀਂ ਵਿਦਿਆਰਥੀਆਂ ਨੂੰ ਸਿਖਲਾਈ ਦੇ ਨਾਲ-ਨਾਲ ਪਲੇਸਮੈਂਟ ਲਈ ਵੀ ਸਹਾਇਤਾ ਮਿਲੇਗੀ।ਇਸ ਸਮਝੌਤੇ ’ਤੇ ਡਾ. ਬਾਲਾ ਅਤੇ ਕਲਾਊਡ ਕੈਂਪਸ ਦੇ ਬਿਜ਼ਨੈਸ ਡਿਵੈਲਪਮੈਂਟ ਮੈਨੇਜਰ ਲੋਕੇਸ਼ ਕੁਮਾਰ ਨੇ ਦਸਤਖ਼ਤ ਕੀਤੇ।
ਇਸ ਮੌਕੇ ਰਜਿਸਟਰਾਰ ਇੰਜ਼: ਬਿਕਰਮਜੀਤ ਸਿੰਘ, ਪੀ.ਪ੍ਰਸ਼ਾਂਤ, ਡਾ. ਜੁਗਰਾਜ ਸਿੰਘ, ਇੰਜ਼: ਸੰਦੀਪ ਸਿੰਘ ਅਤੇ ਇੰਜ਼: ਜਸਪ੍ਰੀਤ ਸਿੰਘ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media